April 8, 2024
Navjot Kaur Sidhu Was Dischargedਸਟੇਟ ਡੈਸਕ: ਸਾਬਕਾ ਮੰਤਰੀ, ਸਾਬਕਾ ਕ੍ਰਿਕਟਰ ਤੇ ਮੌਜੂਦਾ ਕ੍ਰਿਕਟ ਕਮੈਂਟੇਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਸਫਲ ਆਪਰੇਸ਼ਨ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।ਨਵਜੋਤ ਸਿੱਧੂ ਨੇ ਖੁਦ ਟਵਿੱਟਰ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਕ ਮਹੀਨੇ ਮਗਰੋਂ ਰਿਕਵਰੀ ਹੋਣ ’ਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ...ਡਾ. ਰੁਪਿੰਦਰ ਤੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਹਮੇਸ਼ਾ ਕਰਜ਼ਦਾਰ ਰਹਾਂਗਾ..
ਦੱਸ ਦੇਈਏ ਕਿ ਨਵਜੋਤ ਪਿਛਲੇ 11 ਮਹੀਨਿਆਂ ਤੋਂ ਇੱਥੋਂ ਆਪਣਾ ਇਲਾਜ ਕਰਵਾ ਰਹੇ ਹਨ। ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਇਸ ਹਸਪਤਾਲ ਵਿੱਚ ਨਵਜੋਤ ਕੌਰ ਦੀ ਕੀਮੋਥੈਰੇਪੀ ਵੀ ਹੋਈ। ਨਵੰਬਰ 2023 ਵਿੱਚ ਇੱਕ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਪੀ.ਈ.ਟੀ. ਸਕੈਨ ਅਨੁਸਾਰ ਉਸ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ।
Navjot Kaur Sidhu Was Discharged From The Hospital After A Successful Operation