ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ    ਰਮਨ ਅਰੋੜਾ ਤੇ ਕਿੱਕੀ ਢਿੱਲੋਂ ਮੁੜ ਜਲੰਧਰ ED ਅੱਗੇ ਪੇਸ਼, 9 ਦਿਨਾਂ ‘ਚ ਦੂਜੀ ਵਾਰ ਹੋ ਰਹੇ ਸਵਾਲ-ਜਵਾਬ    “ਸਾਡਾ ਪੁੱਤ ਸਾਨੂੰ ਬਾਦਸ਼ਾਹਾਂ ਵਰਗੀ ਜ਼ਿੰਦਗੀ ਦੇ ਕੇ ਗਿਆ…”, ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬਲਕੌਰ ਸਿੰਘ ਦੇ ਭਾਵੁਕ ਬੋਲ    ਵਿਨੇਪਾਲ ਕੌਰ ਬਣੇ ਮੋਗਾ ਨਗਰ ਨਿਗਮ ਦੇ ਮੇਅਰ, AAP ਨੇ ਰਾਖਵਾਂ ਰੱਖਿਆ ਸੀ ਅਹੁਦਾ    ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਗੱਲਬਾਤ ਮਗਰੋਂ ਡਿਊਟੀ ‘ਤੇ ਪਰਤੇ ਮੁਲਾਜ਼ਮ    ਕੈਨੇਡਾ ‘ਚ ਪੰਜਾਬੀ ਪੁਲਿਸ ਅਫ਼ਸਰ ਸ਼ਹੀਦ, ਫਰਾਰ ਮੁਲਜ਼ਮ ਨੇ ਉੱਪਰ ਚੜ੍ਹਾਈ ਗੱਡੀ    ਬੰਗਾਲ ਤੋਂ ਬਾਅਦ, ਅਮਿਤ ਸ਼ਾਹ ਦਾ ‘ਮਿਸ਼ਨ ਪੰਜਾਬ’… ਭਾਜਪਾ ਦੀ ਰਣਨੀਤੀ ਤਿਆਰ    ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ    SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਮੰਗੀ    ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ   
ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ
June 11, 2026
Rashmin-kaur-handa

ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ


ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਇੱਕ ਧੀ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜਪਾਨ ‘ਚ ਹੋਏ ਅੰਡਰ-18 ਮਹਿਲਾ ਹਾਕੀ ਏਸ਼ੀਆ ਕੱਪ ‘ਚ ਭਾਰਤੀ ਟੀਮ ਦੇ ਹਿੱਸੇ ਵਜੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਰਸ਼ਮੀਨ ਕੌਰ ਹਾਂਡਾ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਬਣ ਗਈ ਹੈ। ਸਿਰਫ਼15 ਸਾਲ ਦੀ ਉਮਰ ‘ਚ ਭਾਰਤੀ ਟੀਮ ‘ਚ ਜਗ੍ਹਾ ਬਣਾ ਕੇ, ਰਸ਼ਮੀਨ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਤੇ ਲਗਨ ਨਾਲ ਕੋਈ ਵੀ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਜਾਪਾਨ ਦੇ ਕਾਕਾਮਿਗਾਹਾਰਾ ‘ਚ ਹੋਏ ਅੰਡਰ-18 ਮਹਿਲਾ ਹਾਕੀ ਏਸ਼ੀਆ ਕੱਪ ‘ਚ ਭਾਰਤ ਦੀ ਨੁਮਾਇੰਦਗੀ ਕਰਦਿਆਂ, ਫਿਰੋਜ਼ਪੁਰ ਦੀ ਪ੍ਰਤਿਭਾਸ਼ਾਲੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਹਾਸਲ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਉਸ ਦੀ ਇਤਿਹਾਸਕ ਪ੍ਰਾਪਤੀ ਨੇ ਉਸ ਦੇ ਪਰਿਵਾਰ, ਕੋਚਾਂ ਤੇ ਪੂਰੇ ਜ਼ਿਲ੍ਹੇ ‘ਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।

ਫਿਰੋਜ਼ਪੁਰ ਪਹੁੰਚਣ ‘ਤੇ, ਰਸ਼ਮੀਨ ਦਾ ਉਸ ਦੇ ਪਿੰਡ ਤੇ ਹਾਕੀ ਸਟੇਡੀਅਮ ‘ਚ ਨਿੱਘਾ ਸਵਾਗਤ ਕੀਤਾ ਗਿਆ। ਸਾਥੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਸਲਾਮੀ ‘ਚ ਆਪਣੀਆਂ ਹਾਕੀ ਸਟਿੱਕਾਂ ਚੁੱਕ ਕੇ ਉਸ ਦਾ ਸਨਮਾਨ ਕੀਤਾ ਤੇ ਆਪਣੀਆਂ ਵਧਾਈਆਂ ਦਿੱਤੀਆਂ।

ਰਸ਼ਮੀਨ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਹਾਕੀ ਖੇਡ ਰਹੀ ਹੈ ਤੇ ਏਸ਼ੀਆ ਕੱਪ ‘ਚ ਦੇਸ਼ ਲਈ ਤਗਮਾ ਜਿੱਤਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਪਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਭਾਰਤੀ ਸੀਨੀਅਰ ਟੀਮ ‘ਚ ਜਗ੍ਹਾ ਪੱਕੀ ਕਰਨਾ ਤੇ ਦੇਸ਼ ਲਈ ਓਲੰਪਿਕ ਸੋਨ ਤਗਮਾ ਜਿੱਤਣਾ ਹੈ ਤੇ ਉਹ ਇਸ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੀ ਰਹੇਗੀ।

ਰਸ਼ਮੀਨ ਦਾ ਪਰਿਵਾਰ ਵੀ ਇਸ ਪ੍ਰਾਪਤੀ ‘ਤੇ ਬਹੁਤ ਮਾਣ ਕਰਦਾ ਹੈ। ਰਸ਼ਮੀਨ ਦੇ ਪਿਤਾ ਨੇ ਕਿਹਾ ਕਿ ਮਾਪਿਆਂ ਲਈ ਆਪਣੀ ਧੀ ਨੂੰ ਦੇਸ਼ ਤੇ ਪਰਿਵਾਰ ਲਈ ਸਨਮਾਨ ਲਿਆਉਂਦੇ ਦੇਖਣ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਸ਼ਮੀਨ ਆਪਣੀ ਮਿਹਨਤ ਤੇ ਲਗਨ ਨਾਲ ਇਸ ਮੁਕਾਮ ‘ਤੇ ਪਹੁੰਚੀ ਤੇ ਉਸ ‘ਤੇ ਆਪਣਾ ਮਾਣ ਪ੍ਰਗਟ ਕੀਤਾ।


ਹਾਕੀ ਫਿਰੋਜ਼ਪੁਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਕੋਚ ਤਰਨਜੀਤ ਸਿੰਘ ਦੇ ਨਾਲ ਮਿਲ ਕੇ ਦੱਸਿਆ ਕਿ ਰਸ਼ਮੀਨ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਮਿਡਫੀਲਡਰ ਵਜੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਦੀ ਸ਼ਾਨਦਾਰ ਗਤੀ, ਚੁਸਤੀ ਤੇ ਸ਼ਾਨਦਾਰ ਖੇਡ ਭਾਵਨਾ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਭਾਰਤੀ ਟੀਮ ਨੇ ਕਾਂਸੀ ਦੇ ਤਗਮੇ ਦੇ ਮੈਚ ‘ਚ ਦੱਖਣੀ ਕੋਰੀਆ ਨੂੰ3-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ ‘ਚ ਰਸ਼ਮੀਨ ਨੇ ਮਹੱਤਵਪੂਰਨ ਯੋਗਦਾਨ ਪਾਇਆ।


Rashmin kaur handa

local advertisement banners
Comments


Recommended News
Popular Posts
Just Now