March 8, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਸੀਰੀਆ 'ਚ ਸਰਕਾਰ ਅਤੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵਿਚਾਲੇ ਹਿੰਸਕ ਝੜਪਾਂ 'ਚ 200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਿੰਸਾ ਉਦੋਂ ਭੜਕ ਗਈ ਜਦੋਂ ਵੀਰਵਾਰ ਨੂੰ ਲਤਾਕੀਆ ਸੂਬੇ ਦੇ ਪੇਂਡੂ ਖੇਤਰਾਂ ਵਿਚ ਸਰਕਾਰੀ ਬਲਾਂ 'ਤੇ ਅਸਦ ਦੇ ਵਫ਼ਾਦਾਰ ਲੜਾਕਿਆਂ ਨੇ ਹਮਲਾ ਕੀਤਾ। ਇਸ ਘਟਨਾ ਨੂੰ ਅਸਦ ਸ਼ਾਸਨ ਦੇ ਪਤਨ ਤੋਂ ਬਾਅਦ ਸਭ ਤੋਂ ਖਤਰਨਾਕ ਚੁਣੌਤੀ ਮੰਨਿਆ ਜਾ ਰਿਹਾ ਹੈ।
ਸੀਰੀਆਈ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਅਨੁਸਾਰ, ਸ਼ੁੱਕਰਵਾਰ ਨੂੰ ਤਾਜ਼ਾ ਝੜਪਾਂ ਵਿਚ 120 ਤੋਂ ਵੱਧ ਲੋਕ ਮਾਰੇ ਗਏ ਸਨ, ਜੋ ਅਸਦ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਦਾ ਸਭ ਤੋਂ ਹਿੰਸਕ ਦਿਨ ਬਣ ਗਿਆ ਹੈ। ਆਬਜ਼ਰਵੇਟਰੀ ਨੇ ਦੱਸਿਆ ਕਿ ਵੀਰਵਾਰ ਨੂੰ ਜਬਲੇਹ ਨੇੜੇ ਸਰਕਾਰੀ ਬਲਾਂ 'ਤੇ ਹੋਏ ਹਮਲੇ 'ਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ। ਸਰਕਾਰ ਨੇ ਫਿਰ ਖੇਤਰ ਵਿੱਚ ਭਾਰੀ ਫੌਜੀ ਬਲ ਤਾਇਨਾਤ ਕੀਤੇ ਅਤੇ ਜਵਾਬੀ ਕਾਰਵਾਈ ਵਿੱਚ ਅਸਦ ਸਮਰਥਕ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ।
Violence Flares Up Again In Syria Assad Supporters Attack Syrian Government Indiscriminate Firing More Than 200 Dead
