ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਹਲਕਾ ਪੱਟੀ ' ਚ ਲੱਗੇ ਦੋ ਵੱਡੇ ਝਟਕੇ     ਜਲੰਧਰ 'ਚ ਫ਼ਿਲਮੀ ਡਰਾਮਾ: ਪੁਲਿਸ ਦੀ ਗੱਡੀ ਲੈ ਕੇ ਭੱਜ ਰਹੇ ਤਸਕਰਾਂ 'ਤੇ ਫਾਇਰਿੰਗ, ਪੁਲਿਸ ਨੇ ਟਾਇਰ 'ਚ ਗੋਲੀ ਮਾਰ ਕੇ ਦਬੋਚਿਆ    ਰੂਪਨਗਰ ਤੇ ਨੰਗਲ 'ਚ ਅੱਜ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ    ਜਲੰਧਰ 'ਚ ਕਹਿਰ ਬਣ ਕੇ ਆਈ ਤੇਜ਼ ਰਫ਼ਤਾਰ ਕਾਰ: ਲਾਂਬਾ ਪਿੰਡ ਚੌਂਕ ਨੇੜੇ ਬਾਈਕ ਸਵਾਰ ਨੌਜਵਾਨ ਦੀ ਮੌਤ    Punjab Weather : 14 ਮਾਰਚ ਤੋਂ ਤਿੰਨ ਦਿਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਮਾਰਚ 2026)    ਨਵਜੋਤ ਸਿੱਧੂ ਤੇ ਮਲਾਇਕਾ ਅਰੋੜਾ ਦੀ ਦੋਸਤੀ ਦਾ ਖ਼ੁਲਾਸਾ: ਸਿੱਧੂ ਹਰ 15 ਦਿਨਾਂ ਬਾਅਦ ਮਲਾਇਕਾ ਲਈ ਭੇਜਦੇ ਹਨ ਖ਼ਾਸ 'ਤੋਹਫ਼ਾ'    ਵਿਧਾਨ ਸਭਾ ਪਹੁੰਚੇ ਸੁਖਪਾਲ ਖਹਿਰਾ ਦੇ ਫਿਰ ਤਿੱਖੇ ਤੇਵਰ; 1000 ਰੁਪਏ ਵਾਲੇ ਬਿਆਨ 'ਤੇ ਕਿਹਾ— "ਮੈਂ ਅਜੇ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ"    ਚੱਲਦੀ ਰੇਲਗੱਡੀ 'ਚ ਸਟੰਟ ਕਰਨਾ ਪਿਆ ਮਹਿੰਗਾ, ਖੰਭੇ ਨਾਲ ਸਿਰ ਟਕਰਾਉਣ ਤੋਂ ਬਾਅਦ ਹੇਠਾਂ ਡਿੱਗਿਆ ਨੌਜਵਾਨ    ਅਮਰੀਕਾ-ਇਜ਼ਰਾਈਲ ਦੇ ਈਰਾਨ 'ਤੇ ਭਾਰੀ ਹਮਲੇ; ਤੇਹਰਾਨ 'ਚ ਮਚੀ ਤਬਾਹੀ   
Punjab Breaking : ਪੁਲਿਸ ਮੁਲਾਜ਼ਮਾਂ ਲਈ ਵੱਡੀ ਖ਼ਬਰ! ਵਰਦੀ ਪਾ ਕੇ Reel ਬਣਾਉਣ 'ਤੇ ਲੱਗੀ ਪਾਬੰਦੀ
December 5, 2025
Punjab-Breaking-Big-News-For-Pol
Punjab

Punjab Breaking : ਪੁਲਿਸ ਮੁਲਾਜ਼ਮਾਂ ਲਈ ਵੱਡੀ ਖ਼ਬਰ! ਵਰਦੀ ਪਾ ਕੇ Reel ਬਣਾਉਣ 'ਤੇ ਲੱਗੀ ਪਾਬੰਦੀ

Live Punjabi TV Bureau

ਚੰਡੀਗੜ੍ਹ, 5 ਦਸੰਬਰ 2025: ਪੰਜਾਬ ਪੁਲਿਸ ਨੇ ਆਪਣੇ ਫ਼ੋਰਸ ਅੰਦਰ ਅਨੁਸ਼ਾਸਨ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ। ਹੁਣ ਕੋਈ ਵੀ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਜਾਂ ਵਰਦੀ 'ਚ ਰੀਲ ਤਿਆਰ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰ ਸਕੇਗਾ। ਡੀਜੀਪੀ ਦਫ਼ਤਰ ਨੇ ਇਸ ਸਬੰਧੀ ਸਾਰੇ ਯੂਨਿਟ ਮੁਖੀਆਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਕਿਉਂ ਲਿਆ ਗਿਆ ਇਹ ਫ਼ੈਸਲਾ?

ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਕੁਝ ਪੁਲਿਸ ਕਰਮਚਾਰੀ ਭੰਗੜਾ ਪਾਉਂਦੇ, ਮਨੋਰੰਜਕ ਵੀਡੀਓ ਅਤੇ ਹੋਰ ਗ਼ੈਰ-ਸਰਕਾਰੀ ਕੰਟੈਂਟ ਰੀਲਾਂ ਰਾਹੀਂ ਪੋਸਟ ਕਰਦੇ ਨਜ਼ਰ ਆਏ ਸਨ, ਜਿਸ ਨਾਲ ਵਿਭਾਗ ਦੀ ਇਮੇਜ 'ਤੇ ਨਕਾਰਾਤਮਕ ਅਸਰ ਪਿਆ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਡੀਜੀਪੀ ਦਫ਼ਤਰ ਨੇ ਸਖ਼ਤ ਕਦਮ ਚੁੱਕਦੇ ਹੋਏ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਐਕਸ਼ਨ ਦੀ ਹਦਾਇਤ ਦਿੱਤੀ ਹੈ।

ਕੀ ਹੋਵੇਗਾ ਉਲੰਘਣਾ ਕਰਨ ਵਾਲਿਆਂ ਨਾਲ?

  • ਨਿਯਮ ਤੋੜਨ ਵਾਲੇ ਮੁਲਾਜ਼ਮਾਂ ਦੀ ACR (Annual Confidential Report) ਪ੍ਰਭਾਵਿਤ ਕੀਤੀ ਜਾਵੇਗੀ

  • ਤਰੱਕੀ ਰੋਕੀ ਜਾ ਸਕਦੀ ਹੈ

  • ਵਿਭਾਗੀ ਕਾਰਵਾਈ ਹੋਵੇਗੀ

Cyber Crime Wing ਨੋਡਲ ਏਜੰਸੀ

ਸੋਸ਼ਲ ਮੀਡੀਆ ਉੱਤੇ ਨਜ਼ਰ ਰੱਖਣ ਲਈ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ, ਜੋ ਨਿਯਮਤ ਰਿਪੋਰਟ ਤਿਆਰ ਕਰਕੇ ਡੀਜੀਪੀ ਨੂੰ ਪੇਸ਼ ਕਰੇਗੀ।

ਪਿਛਲੇ ਮਾਮਲੇ ਬਣੇ ਕਾਰਨ

ਵਿਭਾਗ ਦਾ ਕਹਿਣਾ ਹੈ ਕਿ ਬਠਿੰਡਾ ਦੀ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਤੋਂ ਬਾਅਦ ਉਸਦਾ ਨਸ਼ਾ ਕੌੜੀਕੇਸ਼ਨ ਵਿੱਚ ਫਸਣਾ ਅਤੇ ਹਾਲ ਹੀ ਵਿੱਚ ਮੋਹਾਲੀ ਵਿੱਚ ਕਾਰ ਵਾਸ਼ ਦੌਰਾਨ ਹੈਰੋਇਨ ਬਰਾਮਦਗੀ ਨੇ ਪੁਲਿਸ ਸਿਸਟਮ ਨੂੰ ਸਖ਼ਤ ਨਜ਼ਰੀਆ ਅਪਣਾਉਣ ਲਈ ਮਜਬੂਰ ਕੀਤਾ।

Punjab Breaking Big News For Police Personnel Ban On Making Reels While Wearing Uniform

local advertisement banners
Comments


Recommended News
Popular Posts
Just Now