December 5, 2025
PunjabRail Roko ਤੋਂ ਪਹਿਲਾਂ ਤਣਾਅ ਚਰਮ 'ਤੇ: ਕਿਸਾਨ ਆਗੂ ਚਰਨ ਸਿੰਘ ਕਲੇਰ ਨਜ਼ਰਬੰਦ
Live Punjabi TV Bureau
ਬਾਬਾ ਬਕਾਲਾ ਸਾਹਿਬ, 5 ਦਸੰਬਰ 2025 : ਪੰਜਾਬ ਵਿੱਚ ਅੱਜ ਹੋ ਰਹੇ ਰੇਲ ਰੋਕੋ ਅੰਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੀ ਰਾਤ ਕਾਰਵਾਈ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਕਲੇਰ ਘੁਮਾਣ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਪੁਲਿਸ ਨੇ ਘੁਮਾਣ ਦੇ ਘਰ ਦੇ ਆਲੇ ਦੁਆਲੇ ਖੇਤਾਂ ਵਿੱਚ ਤਾਇਨਾਤ ਹੋ ਕੇ ਘੇਰਾਬੰਦੀ ਕੀਤੀ, ਤਾਂ ਜੋ ਉਹ ਰੇਲ ਰੋਕੋ ਸਥਾਨਾਂ ਤੱਕ ਨਾ ਪਹੁੰਚ ਸਕਣ।
ਕਿਸਾਨਾਂ ਦਾ ਇਕੱਠ, ਪੁਲਿਸ ਦੇ ਮਨਸੂਬੇ ਨਾਕਾਮ?
ਜਿਵੇਂ ਹੀ ਇਹ ਖ਼ਬਰ ਨੇੜਲੇ ਪਿੰਡਾਂ ਤੱਕ ਪਹੁੰਚੀ, ਕਿਸਾਨ ਵੱਡੀ ਗਿਣਤੀ ਵਿੱਚ ਘੁਮਾਣ ਦੇ ਘਰ ਬਾਹਰ ਇਕੱਠੇ ਹੋਣ ਲੱਗ ਪਏ। ਇਸ ਦੌਰਾਨ ਚਰਨ ਸਿੰਘ ਕਲੇਰ ਨੇ ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਸਾਥੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਪੁਲਿਸ ਚਾਹੇ ਕਿੰਨਾ ਵੀ ਜ਼ੋਰ ਲਾ ਲਵੇ, ਉਹ ਸੰਘਰਸ਼ ਰੋਕਣ ਵਾਲੇ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੇਲ ਰੋਕੋ ਅੰਦੋਲਨ ਵਜੋਂ ਤਹਿ ਕੀਤੇ ਸਥਾਨ 'ਤੇ ਕਿਸਾਨ ਹਰੇਕ ਹਾਲਤ ਵਿੱਚ ਪਹੁੰਚਣਗੇ।
Tensions At Peak Ahead Of Rail Roko Farmer Leader Charan Singh Kler Under House Arrest