ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ     ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ     ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼   
ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਗਰਮਾਇਆ ਮਾਹੌਲ: ਆਸ਼ੂ ਤੇ ਪੁਲਿਸ ਵਿਚਾਲੇ ਝੜਪ
June 18, 2025
Ludhiana-s-Atmosphere-Heats-Up-B

ਲੁਧਿਆਣਾ ,18 ਜੂਨ 2025 :ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਮੰਗਲਵਾਰ ਨੂੰ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ (ਆਪ) ’ਤੇ ਵੋਟਰਾਂ ਨੂੰ ਰਿਸ਼ਵਤ ਵਜੋਂ ਰਾਸ਼ਨ ਵੰਡਣ ਦੇ ਇਲਜ਼ਾਮ ਲਗਾਏ। ਇਸ ਦੌਰਾਨ, ਆਸ਼ੂ ਦੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ ਅਤੇ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ।

ਮਾਮਲਾ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ’ਚ ਸਾਹਮਣੇ ਆਇਆ। ਵਿਵਾਦ ਵਧਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਸੂਚਨਾ ਮਿਲਦੇ ਹੀ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੀ ਉੱਥੇ ਪਹੁੰਚੇ, ਜਿੱਥੇ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਗਰਮਾਗਰਮੀ ਹੋਈ।

ਆਸ਼ੂ ਨੇ ਇਲਜ਼ਾਮ ਲਗਾਇਆ ਕਿ ਆਪ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਰਾਸ਼ਨ ਵੰਡਿਆ ਜਾ ਰਿਹਾ ਸੀ ਅਤੇ ਪੁਲਿਸ ਨੇ ਉਨ੍ਹਾਂ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਕਾਂਗਰਸੀ ਵਰਕਰਾਂ ਦੀ ਹਿਰਾਸਤ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਹ ਨਿਰਪੱਖ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Read More: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਵੱਡਾ ਝਟਕਾ , ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਰੱਦ


Ludhiana s Atmosphere Heats Up Before The Municipal Elections Clash Between Ashu And The Police

local advertisement banners
Comments


Recommended News
Popular Posts
Just Now