September 3, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ 17 ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨੋਟਿਸ ਭੇਜਿਆ ਗਿਆ ਹੈ। 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਜਥੇਦਾਰਾਂ ਦੀ ਬੈਠਕ ਤੋਂ ਬਾਅਦ ਜਾਰੀ ਆਦੇਸ਼ ਦੀ ਕਾਪੀ ਵਾਇਰਲ ਹੋਈ ਹੈ। ਇਸ ਚਿੱਠੀ ਵਿੱਚ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇਣ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਆਖਿਆ ਗਿਆ ਹੈ।
ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੇਸ ਵਿਚਾਰਿਆ ਗਿਆ।ਪੰਜ ਸਿੰਘ ਸਾਹਿਬਾਨ ਵੱਲੋਂ ਸਰਬਸੰਮਤੀ ਨਾਲ ਹੋਏ ਫੈਸਲੇ ਮੁਤਾਬਿਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਸ ਸਮੇਂ ਕੈਬਿਨਟ ਮੰਤਰੀ ਵਜੋਂ ਆਪ ਵੀ ਬਰਾਬਰ ਦੇ ਜ਼ਿੰਮੇਵਾਰ ਹੋ।ਜਿਸ ਲਈ ਆਪ ਨੇ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਨਿੱਜੀ ਰੂਪ ਵਿਚ ਪੇਸ਼ ਹੋ ਕੇ ਦੇਣਾ ਹੈ।
ਇਨ੍ਹਾਂ ਨੂੰ ਭੇਜਿਆ ਗਿਆ ਹੈ ਨੋਟਿਸ
1.ਉਪਿੰਦਰਜੀਤ ਕੌਰ
2.ਆਦੇਸ਼ ਪ੍ਰਤਾਪ ਸਿੰਘ ਕੈਰੋਂ
3.ਗੁਲਜਾਰ ਸਿੰਘ ਰਣੀਕੇ
4.ਪਰਮਿੰਦਰ ਸਿੰਘ
5.ਸੁੱਚਾ ਸਿੰਘ ਲੰਗਾਹ
6.ਜਨਮੇਜਾ ਸਿੰਘ
7.ਹੀਰਾ ਸਿੰਘ
8.ਸਰਵਨ ਸਿੰਘ ਫਲੌਰ
9.ਸੋਹਨ ਸਿੰਘ
10.ਦਲਜੀਤ ਸਿੰਘ
11.ਸਿਕੰਦਰ ਸਿੰਘ ਮਲੂਕਾ
12.ਬੀਬੀ ਜਗੀਰ ਕੌਰ
13.ਬਿਕਰਮ ਸਿੰਘ ਮਜੀਠੀਆ
14.ਮਨਪ੍ਰੀਤ ਸਿੰਘ ਬਾਦਲ
15.ਸ਼ਰਨਜੀਤ ਸਿੰਘ
16.ਸੁਰਜੀਤ ਸਿੰਘ
17.ਮਹੇਸ਼ਇੰਦਰ ਸਿੰਘ
The Letter Written By Sri Akal Takht Sahib Is Public