November 28, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਨੇੜਲੇ ਪਿੰਡ ਭੈਣੀ ਫੱਤਾ ਵਿਚ ਕਣਕ ਦੀ ਬਿਜਾਈ ਦੌਰਾਨ ਇਕ 20 ਸਾਲਾ ਨੌਜਵਾਨ ਦੀ ਸੁਪਰਸੀਡਰ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਚਸ਼ਮਦੀਦਾਂ ਅਨੁਸਾਰ ਮ੍ਰਿਤਕ ਸੁਖਵੀਰ ਸਿੰਘ ਪੁੱਤਰ ਜਗਰਾਜ ਸਿੰਘ (20) ਸਵੇਰ ਤੋਂ ਆਪਣੇ ਖੇਤ ਵਿਚ ਟਰੈਕਟਰ ’ਤੇ ਕਣਕ ਦੀ ਬਿਜਾਈ ਕਰ ਰਿਹਾ ਸੀ। ਦੁਪਹਿਰ ਵੇਲੇ ਜਦੋਂ ਉਹ ਟਰੈਕਟਰ ਚਲਾਉਂਦੇ ਹੋਏ ਆਪਣੀ ਸੀਟ ਤੋਂ ਉਠਿਆ ਅਤੇ ਪਿੱਛੇ ਲੱਗੇ ਸੁਪਰਸੀਡਰ ਦੀ ਹਾਲਤ ਦੇਖਣ ਲਈ ਮੁੜਿਆ ਤਾਂ ਉਸ ਦਾ ਪੈਰ ਤਿਲਕ ਗਿਆ। ਪੈਰ ਫਿਸਲਦੇ ਹੀ ਉਹ ਟਰੈਕਟਰ ਦੇ ਹੇਠਾਂ ਆ ਗਿਆ। ਪਹਿਲਾਂ ਟਰੈਕਟਰ ਦਾ ਪਿਛਲਾ ਟਾਇਰ ਉਸ ਦੇ ਉਪਰੋਂ ਲੰਘਿਆ ਅਤੇ ਫਿਰ ਉਹ ਸੁਪਰਸੀਡਰ ਦੀ ਲਪੇਟ ਵਿਚ ਆ ਗਿਆ ਤੇ ਉਸ ਦੇ ਸੁਪਰਸੈਡਰ ਦੁਆਰਾ ਕਈ ਟੁਕੜੇ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਅਤੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। 20 ਸਾਲਾ ਸੁਖਵੀਰ ਦਾ ਅਚਾਨਕ ਦੇਹਾਂਤ ਸਾਰਿਆਂ ਲਈ ਡੂੰਘਾ ਸਦਮਾ ਹੈ। ਸੁਖਵੀਰ ਨੂੰ ਇੱਕ ਮਿਹਨਤੀ ਅਤੇ ਜ਼ਿੰਦਾਦਿਲ ਨੌਜਵਾਨ ਵਜੋਂ ਜਾਣਿਆ ਜਾਂਦਾ ਸੀ।
Tragedy Befell A Young Man Working In The Fields He Died Tragically After Being Hit By A Superseeder