June 13, 2025

Health: ਪੇਟ ’ਚ ਭੋਜਨ ਨਾ ਪਚਣਾ ਗਲੇ ਅਤੇ ਛਾਤੀ ’ਚ ਜਲਣ, ਸਾਹ ਦੀ ਬਦਬੂ, ਮੂੰਹ ’ਚ ਖ਼ਰਾਬ ਸਵਾਦ, ਉਲਟੀ, ਪੂਰੇ ਸਰੀਰ ’ਚ ਬੇਚੈਨੀ ਪੈਦਾ ਕਰ ਸਕਦਾ ਹੈ। ਅਦਰਕ ਅਤੇ ਲੌਂਗ ਦੀ ਚਾਹ ਕੁਦਰਤੀ ਤਰੀਕੇ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੀ ਹੈ। ਖੁਰਾਕ ਮਾਹਰਾਂ ਅਨੁਸਾਰ ਲੌਂਗ ਪਾਚਨ ਕਿਰਿਆ ’ਚ ਬਹੁਤ ਛੇਤੀ ਮਦਦ ਕਰਦਾ ਹੈ। ਇਸ ਲਈ ਇਸ ਚਾਹ ਨੂੰ ਨਿਯਮਤ ਰੂਪ ’ਚ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਪੇਟ ’ਚ ਫੋੜਿਆਂ ਨੂੰ ਵੀ ਠੀਕ ਕਰ ਸਕਦੀ ਹੈ।
ਇਹ ਚਾਹ ਬਣਾਉਣ ਲਈ ਇਕ ਬਰਤਨ ’ਚ ਥੋੜ੍ਹਾ ਜਿਹਾ ਅਦਰਕ ਅਤੇ 3-4 ਲੌਂਗ ਗਰਮ ਪਾਣੀ ’ਚ ਉਬਾਲੋ। 5 ਮਿੰਟਾਂ ਤਕ ਉਬਾਲਣ ਮਗਰੋਂ ਉਤਾਰ ਲਉ। ਸਵਾਦ ਵਧਾਉਣ ਲਈ ਤੁਸੀਂ ਇਸ ’ਚ ਇਕ ਚਮਚ ਸ਼ਹਿਦ ਮਿਲਾ ਸਕਦੇ ਹੋ।
ਪੇਟ ਦੀ ਚਰਬੀ ਨੂੰ ਪਿਘਲਾ ਦੇਵੇਗਾ ਨਿੰਬੂ ਅਤੇ ਗੁੜ
ਸਰੀਰ ਦੀ ਚਰਬੀ ਘੱਟ ਕਰਨ ਲਈ ਖਾਣ ’ਤੇ ਕਾਬੂ ਅਤੇ ਕਸਰਤ ਦੇ ਨਾਲ ਡਿਟਾਕਸ ਪੀਣਯੋਗ ਪਦਾਰਥਾਂ ਦਾ ਪ੍ਰਯੋਗ ਬਹੁਤ ਲਾਭ ਦਿੰਦਾ ਹੈ। ਡਿਟਾਕਸ ਪੀਣਯੋਗ ਪਦਾਰਥ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ। ਅਜਿਹਾ ਹੀ ਪੀਣਯੋਗ ਬਣਾਇਆ ਜਾ ਸਕਦਾ ਹੈ ਨਿੰਬੂ ਅਤੇ ਗੁੜ ਨਾਲ। ਨਿੰਬੂ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜਦਕਿ ਗੁੜ ’ਚ ਐਂਟੀ-ਆਕਸੀਡੈਂਟਸ ਨਾਲ ਜਸਤਾ ਅਤੇ ਸੈਲੇਨਿਅਮ ਹੁੰਦਾ ਹੈ। ਜੋ ਸਰੀਰ ’ਚੋਂ ਜ਼ਹਿਰੀਲੇ ਕਣਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਕ ਗਲਾਸ ’ਚ ਕੋਸਾ ਪਾਣੀ ਲੈ ਕੇ ਨਿੰਬੂ ਦਾ ਰਸ ਅਤੇ ਗੁੜ ਦਾ ਇਕ ਛੋਟਾ ਜਿਹਾ ਟੁਕੜਾ ਚੰਗੀ ਤਰ੍ਹਾਂ ਮਿਲਾ ਲਉ ਅਤੇ ਇਸ ਨੂੰ ਪੀਉ। ਇਸ ’ਚ ਤੁਸੀਂ ਪੁਦੀਨੇ ਦੀਆਂ ਤਾਜ਼ਾ ਪੱਤੀਆਂ ਅਤੇ ਥੋੜ੍ਹਾ ਅਦਰਕ ਵੀ ਇਸਤੇਮਾਲ ਕਰ ਸਕਦੇ ਹੋ। ਰੋਜ਼ ਸਵੇੇਰੇ ਇਸ ਨੂੰ ਖ਼ਾਲੀ ਪੇਟ ਪੀਉ। ਤੁਸੀਂ ਬਹੁਤ ਛੇਤੀ ਅਪਣੇ ਭਾਰ ’ਚ ਕਮੀ ਵੇਖੋਗੇ।
Read More: ਗਰਮੀ 'ਚ ਹਾਈਡਰੇਟ ਰਹਿਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Ginger And Clove Tea Will Eliminate Stomach Problems Know The Complete Information