ਲੋਹੜੀ 'ਤੇ ਮੁੱਖ ਮੰਤਰੀ Bhagwant Mann ਵੱਲੋਂ ਪੰਜਾਬੀਆਂ ਨੂੰ ਇਕ ਹੋਰ ਵੱਡਾ ਤੋਹਫਾ...
January 13, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਲਈ ਇੱਕ ਹੋਰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ।
13 ਜਨਵਰੀ ਨੂੰ ਲੋਹੜੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿੱਚ ਸਿੱਖ ਪੈਲੇਸ ਹੋਟਲ ਰੈਨਬਾਸ ਦਾ ਉਦਘਾਟਨ ਕਰਨਗੇ। ਇਹ ਹੋਟਲ ਦੁਨੀਆ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਸ ਦਾ ਨਿਰਮਾਣ ਕਿਲਾ ਮੁਬਾਰਕ, ਪਟਿਆਲਾ ਵਿੱਚ ਕੀਤਾ ਗਿਆ ਹੈ।
ਇਹ ਲੋਹੜੀ ਵਾਲੇ ਦਿਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਿਲਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਪਸੰਦੀਦਾ ਸਥਾਨ ਬਣ ਜਾਵੇਗਾ। ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੈਲੇਸ ਹੋਟਲ ਦਾ ਨਿਰਮਾਣ ਕੀਤਾ ਗਿਆ ਹੈ।
Chief Minister Bhagwant Mann Gives Another Big Gift To Punjabis On Lohri
Comments
Recommended News
Popular Posts
Just Now