April 8, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ ਹੈ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਧਮਾਕਾ ਰਾਤ ਨੂੰ ਲਗਭਗ 1 ਵਜੇ ਹੋਇਆ। ਘਟਨਾ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੌਂ ਰਹੇ ਸਨ। ਉਸਦੇ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਦੇ ਅੰਦਰ ਸੀ।
ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿਚ ਹੋਏ ਧਮਾਕੇ ਨੇ ਭਾਰੀ ਤਬਾਹੀ ਮਚਾ ਦਿੱਤੀ। ਇਸ ਹਮਲੇ ਵਿਚ ਇਕ ਈ-ਰਿਕਸ਼ਾ ਅਤੇ ਇਕ ਬਾਈਕ ਸਵਾਰ ਕੁੱਲ ਤਿੰਨ ਲੋਕ ਸ਼ਾਮਲ ਸਨ। ਇਕ ਦੋਸ਼ੀ ਈ-ਰਿਕਸ਼ਾ ਤੋਂ ਹੇਠਾਂ ਉਤਰਿਆ, ਗ੍ਰਨੇਡ ਦਾ ਲੀਵਰ ਕੱਢਿਆ ਅਤੇ ਸਾਬਕਾ ਮੰਤਰੀ ਦੇ ਘਰ ਦੇ ਅੰਦਰ ਸੁੱਟ ਦਿੱਤਾ। ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਨੋਰੰਜਨ ਕਾਲੀਆ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਹੈ। ਪੰਜਾਬ ਸਰਕਾਰ ਨੇ ਉਸਨੂੰ 4 ਗੰਨਮੈਨ ਅਲਾਟ ਕੀਤੇ ਹਨ। ਕਾਲੀਆ ਦਾ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹੈ। ਜੋ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਿਆ।
ਜਲੰਧਰ ਵਿਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ ਹੈ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਧਮਾਕਾ ਰਾਤ ਨੂੰ ਲਗਪਗ 1 ਵਜੇ ਹੋਇਆ। ਮੈਂ ਸੁੱਤਾ ਪਿਆ ਸੀ, ਮੈਨੂੰ ਲੱਗਿਆ ਕਿ ਇਹ ਗਰਜ ਦੀ ਆਵਾਜ਼ ਹੈ। ਬਾਅਦ ਵਿਚ ਮੈਨੂੰ ਦੱਸਿਆ ਗਿਆ ਕਿ ਉੱਥੇ ਇੱਕ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਮੈਂ ਆਪਣੇ ਗੰਨਮੈਨ ਨੂੰ ਪੁਲਿਸ ਸਟੇਸ਼ਨ ਭੇਜਿਆ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ, ਫੋਰੈਂਸਿਕ ਮਾਹਿਰ ਵੀ ਇੱਥੇ ਮੌਜੂਦ ਹਨ।
Jalandhar Grenade Attack Grenade Attack On BJP Leader Manoranjan Kalia s House In Jalandhar Police Continue Investigation