April 16, 2025

ਚੰਡੀਗੜ੍ਹ, 16 ਅਪ੍ਰੈਲ 2025: RR ਬਨਾਮ DC ਆਈਪੀਐਲ ਦਾ 32ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਜਾਵੇਗਾ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਕੀਤਾ।
ਦਿੱਲੀ ਕੈਪੀਟਲਜ਼ ਨੇ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੇ 4 ਜਿੱਤੇ ਹਨ ਅਤੇ ਟੀਮ 8 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਜਦੋਂ ਕਿ, ਰਾਜਸਥਾਨ ਰਾਇਲਜ਼ ਨੇ 6 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਰਾਜਸਥਾਨ ਨੇ 2 ਮੈਚ ਜਿੱਤੇ ਹਨ ਅਤੇ ਟੀਮ 4 ਅੰਕਾਂ ਨਾਲ ਅੰਕ ਸੂਚੀ 'ਚ 8ਵੇਂ ਨੰਬਰ 'ਤੇ ਹੈ।
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦੋਵਾਂ ਟੀਮਾਂ ਵਿਚਕਾਰ 9 ਮੈਚ ਖੇਡੇ ਜਾ ਚੁੱਕੇ ਹਨ। ਡੀਸੀ ਨੇ 6 ਅਤੇ ਆਰਆਰ ਨੇ 3 ਜਿੱਤੇ ਹਨ। ਰਾਜਸਥਾਨ ਨੇ ਇੱਥੇ ਆਖਰੀ ਮੈਚ 2015 'ਚ ਜਿੱਤਿਆ ਸੀ। ਇਸ ਤੋਂ ਬਾਅਦ ਤਿੰਨ ਮੈਚ ਖੇਡੇ ਗਏ ਅਤੇ ਦਿੱਲੀ ਨੇ ਤਿੰਨੋਂ ਜਿੱਤੇ।
Read More:DC ਬਨਾਮ RR: IPL 2025 'ਚ ਅੱਜ ਰਾਜਸਥਾਨ ਰਾਇਲਜ਼ ਦਾ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ
RR Vs DC Rajasthan Royals Win Toss And Elect To Bowl