June 13, 2025

ਡੈਸਕ,13ਜੂਨ 2025:ਈਰਾਨ ’ਤੇ ਇਜ਼ਰਾਈਲ ਦੇ ਫੌਜੀ ਹਮਲੇ ਤੋਂ ਬਾਅਦ ਵਧੇ ਤਣਾਅ ਦਰਮਿਆਨ ਦਿੱਲੀ ਸਰਾਫਾ ਬਾਜ਼ਾਰ ’ਚ ਸ਼ੁਕਰਵਾਰ ਨੂੰ ਸੋਨੇ ਦੀ ਕੀਮਤ 2,200 ਰੁਪਏ ਦੀ ਤੇਜ਼ੀ ਨਾਲ 1,01,540 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ਦੇ ਬਹੁਤ ਨੇੜੇ ਪਹੁੰਚ ਗਈ।
ਕੁੱਲ ਭਾਰਤੀ ਸਰਾਫਾ ਐਸੋਸੀਏਸ਼ਨ ਅਨੁਸਾਰ, 99.5 ਫ਼ੀ ਸਦੀ ਸ਼ੁੱਧਤਾ ਵਾਲਾ ਸੋਨਾ 1,900 ਰੁਪਏ ਦੀ ਤੇਜ਼ੀ ਨਾਲ 1,00,700 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਈ। 22 ਅਪ੍ਰੈਲ ਨੂੰ ਸੋਨਾ 1,800 ਰੁਪਏ ਚੜ੍ਹ ਕੇ 1,01,600 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।
ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਸ਼ੁਕਰਵਾਰ ਨੂੰ 1,100 ਰੁਪਏ ਦੀ ਤੇਜ਼ੀ ਨਾਲ 1,08,100 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਆਲਮੀ ਪੱਧਰ ’ਤੇ ਸਪਾਟ ਸੋਨਾ 28.30 ਡਾਲਰ ਪ੍ਰਤੀ ਔਂਸ ਯਾਨੀ 0.84 ਫੀ ਸਦੀ ਦੀ ਤੇਜ਼ੀ ਨਾਲ 3,415.13 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।
Read More: ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ, RBI ਲਿਆ ਰਿਹਾ ਹੈ ਨਵੇਂ ਨਿਯਮ, 1 ਅਪ੍ਰੈਲ ਤੋਂ ਹੋਣਗੇ ਲਾਗੂ, ਪੜ੍ਹੋ ਪੂਰੀ ਖਬਰ
Big News Regarding Gold And Silver The Price Of Gold Has Crossed The Mark Of 1 Lakh