ਸ੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਸਮੂਹ ਅਸਤੀਫੇ, ਪਾਰਟੀ ਅੰਦਰ ਹਲਚਲ    ਅਕਾਲੀ ਦਲ ਪੁਨਰ ਸੁਰਜੀਤ ਦੀ ਪੰਥਕ ਕਾਨਫਰੰਸ ‘ਚ ਸ਼ਾਮਲ ਹੋਏ ਗਿ. ਰਘਬੀਰ ਸਿੰਘ    ਭਿਆਨਕ ਹਾਦਸਾ: ਬੱਸ ਤੇ ਕਾਰ ਦੀ ਟੱਕਰ 'ਚ 6 ਲੋਕਾਂ ਦੀ ਮੌਤ, 9 ਜ਼ਖਮੀ; ਤੇਜ਼ ਰਫ਼ਤਾਰ ਬਣੀ ਕਾਲ    Punjab News : ਚਲਦੀ ਆਲਟੋ ਕਾਰ ਬਣੀ ਅੱਗ ਦਾ ਗੋਲਾ    ਪੰਜਾਬ 'ਚ ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਦਾ ਕਹਿਰ: ਤੇਜ਼ ਹਵਾਵਾਂ ਤੇ ਵਧਦੇ ਤਾਪਮਾਨ ਨੇ ਵਧਾਈ ਚਿੰਤਾ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਮਾਰਚ 2026)    ਨਵਾਂਸ਼ਹਿਰ ਤੇ ਸੁਲਤਾਨਪੁਰ ਲੋਧੀ 'ਚ ਅੱਜ ਲੱਗਣਗੇ ਲੰਬੇ ਬਿਜਲੀ ਕੱਟ; ਜਾਣੋ ਆਪਣੇ ਇਲਾਕੇ ਦਾ ਸਮਾਂ    ਜਲੰਧਰ 'ਚ ਗੈਂਗਸਟਰਾਂ ਦਾ ਤਾਂਡਵ: ਬਿਕਰਮ ਮਜੀਠੀਆ ਨੇ ਕਾਨੂੰਨ-ਵਿਵਸਥਾ 'ਤੇ ਚੁੱਕੇ ਵੱਡੇ ਸਵਾਲ    ਭਾਰਤ-ਕੈਨੇਡਾ ਸਬੰਧਾਂ 'ਤੇ ਜੰਮੀ ਬਰਫ਼ ਪਿਘਲੇਗੀ: ਪੀਐਮ ਮੋਦੀ ਅਤੇ ਮਾਰਕ ਕਾਰਨੀ ਵਿਚਾਲੇ ਅੱਜ ਅਹਿਮ ਸਿਖਰ ਵਾਰਤਾ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਮਾਰਚ 2026)   
ਅੰਮ੍ਰਿਤਸਰ 'ਚ ਲੋਹੜੀ ਵਾਲੀ ਰਾਤ ਵਾਪਰਿਆ ਭਿਆਨਕ ਕਾਰਾ; ਅੱਗ ਲੱਗਣ ਨਾਲ ਪਿਓ ਤੇ ਅਪਾਹਜ ਧੀ ਦੀ ਦਰਦਨਾਕ ਮੌਤ
January 14, 2026
A-Terrible-Incident-Took-Place-I
Amritsar

ਅੰਮ੍ਰਿਤਸਰ 'ਚ ਲੋਹੜੀ ਵਾਲੀ ਰਾਤ ਵਾਪਰਿਆ ਭਿਆਨਕ ਕਾਰਾ; ਅੱਗ ਲੱਗਣ ਨਾਲ ਪਿਓ ਤੇ ਅਪਾਹਜ ਧੀ ਦੀ ਦਰਦਨਾਕ ਮੌਤ

Live Punjabi TV Bureau

ਅੰਮ੍ਰਿਤਸਰ, 14 ਜਨਵਰੀ: ਅੰਮ੍ਰਿਤਸਰ ਦੇ ਮਾਨਾ ਸਿੰਘ ਚੌਕ ਇਲਾਕੇ ਵਿੱਚ ਲੋਹੜੀ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਬੀਤੀ ਦੇਰ ਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਿਲ ਦਹਿਲਾਉਣ ਵਾਲੇ ਹਾਦਸੇ ਵਿੱਚ ਇੱਕ ਬਜ਼ੁਰਗ ਪਿਤਾ ਅਤੇ ਉਸਦੀ ਅਪਾਹਜ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ ਹੈ।

ਲੋਹੜੀ ਦੀ ਧੂਣੀ ਬਣੀ ਕਾਲ

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਲੋਹੜੀ ਦੇ ਤਿਉਹਾਰ ਮੌਕੇ ਬਾਲੀ ਗਈ ਧੂਣੀ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਧੂਣੀ ਵਿੱਚੋਂ ਉੱਠੀ ਇੱਕ ਚੰਗਿਆੜੀ ਘਰ ਦੇ ਅੰਦਰ ਪਏ ਕੱਪੜਿਆਂ ਉੱਤੇ ਜਾ ਡਿੱਗੀ। ਘਰ ਵਿੱਚ ਵੱਡੀ ਗਿਣਤੀ ਵਿੱਚ ਰੁਮਾਲਾ ਸਾਹਿਬ ਅਤੇ ਹੋਰ ਕੱਪੜੇ ਪਏ ਹੋਣ ਕਾਰਨ ਅੱਗ ਨੇ ਪਲਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ, ਜਿਸ ਕਾਰਨ ਪਰਿਵਾਰ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।

ਤੰਗ ਗਲੀਆਂ ਕਾਰਨ ਰਾਹਤ ਕਾਰਜਾਂ 'ਚ ਆਈ ਮੁਸ਼ਕਲ

ਹਾਦਸੇ ਵੇਲੇ ਘਰ ਵਿੱਚ ਕੁੱਲ ਪੰਜ ਮੈਂਬਰ ਮੌਜੂਦ ਸਨ। ਗੁਆਂਢੀਆਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਜੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਲਾਕੇ ਦੀਆਂ ਗਲੀਆਂ ਬਹੁਤ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੱਕ ਨਹੀਂ ਪਹੁੰਚ ਸਕੀਆਂ। ਮੁਲਾਜ਼ਮਾਂ ਨੂੰ ਗੱਡੀਆਂ 100 ਮੀਟਰ ਦੂਰ ਖੜ੍ਹੀਆਂ ਕਰਕੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕਰਨੀ ਪਈ।

ਪੁਲਿਸ ਵੱਲੋਂ ਜਾਂਚ ਸ਼ੁਰੂ

ਮੌਕੇ 'ਤੇ ਪਹੁੰਚੇ ਥਾਣਾ ਬੀ-ਡਵੀਜ਼ਨ ਦੇ ਐਸਐਚਓ (SHO) ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦੇਰ ਰਾਤ 1 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

A Terrible Incident Took Place In Amritsar On The Night Of Lohri Father And Disabled Daughter Tragically Died In A Fire

local advertisement banners
Comments


Recommended News
Popular Posts
Just Now