March 2, 2026
Punjabਨਵਾਂਸ਼ਹਿਰ ਤੇ ਸੁਲਤਾਨਪੁਰ ਲੋਧੀ 'ਚ ਅੱਜ ਲੱਗਣਗੇ ਲੰਬੇ ਬਿਜਲੀ ਕੱਟ; ਜਾਣੋ ਆਪਣੇ ਇਲਾਕੇ ਦਾ ਸਮਾਂ
ਨਵਾਂਸ਼ਹਿਰ/ਸੁਲਤਾਨਪੁਰ ਲੋਧੀ: ਨਵਾਂਸ਼ਹਿਰ ਦੇ ਸ਼ਹਿਰੀ ਇਲਾਕਿਆਂ ਅਤੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਗਰਿੱਡ ਅਧੀਨ ਆਉਂਦੇ ਖੇਤਰਾਂ ਵਿੱਚ ਅੱਜ 2 ਮਾਰਚ (ਸੋਮਵਾਰ) ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਵੱਲੋਂ ਨਵੀਆਂ ਲਾਈਨਾਂ ਵਿਛਾਉਣ ਅਤੇ ਮੁਰੰਮਤ ਦੇ ਕੰਮਾਂ ਕਾਰਨ ਇਹ ਕੱਟ ਲਗਾਏ ਗਏ ਹਨ।
ਨਵਾਂਸ਼ਹਿਰ ਵਿੱਚ ਬਿਜਲੀ ਕੱਟ ਦਾ ਵੇਰਵਾ: ਸ਼ਹਿਰੀ ਉਪ ਮੰਡਲ ਦੇ ਸਹਾਇਕ ਇੰਜੀਨੀਅਰ ਅਨੁਸਾਰ 11 ਕੇਵੀ ਸਿਟੀ-2 ਫੀਡਰ ਦੀ ਸਪਲਾਈ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ।
ਪ੍ਰਭਾਵਿਤ ਇਲਾਕੇ: ਕੁਲਾਮ, ਦੁਰਗਾਪੁਰ, ਕੁਲਾਮ ਰੋਡ, ਜੋਹਲ ਕਲੋਨੀ, ਵਾਹਿਗੁਰੂ ਨਗਰ, ਨਫ਼ਰੀ ਕਲੋਨੀ, ਨਈਅਰ ਕਲੋਨੀ, ਪੀਰਾਂ ਵਾਲੀ ਗਲੀ (ਗੜ੍ਹਸ਼ੰਕਰ ਰੋਡ), ਹਰਗੋਬਿੰਦ ਨਗਰ ਅਤੇ ਨਿਊ ਹਰਗੋਬਿੰਦ ਨਗਰ ਸਮੇਤ ਹੋਰ ਕਈ ਇਲਾਕੇ।
ਸੁਲਤਾਨਪੁਰ ਲੋਧੀ (ਤਲਵੰਡੀ ਚੌਧਰੀਆਂ) 'ਚ ਕੱਟ
ਤਲਵੰਡੀ ਚੌਧਰੀਆਂ ਗਰਿੱਡ ਤੋਂ ਚੱਲਣ ਵਾਲੇ ਸਾਰੇ ਫੀਡਰ ਅੱਜ ਬੰਦ ਰਹਿਣਗੇ। ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ.ਈ. ਕੁਲਦੀਪ ਸਿੰਘ ਨੇ ਦੱਸਿਆ ਕਿ 66 ਕੇਵੀ ਲਾਈਨ ਦੀ ਰਿਪੇਅਰਿੰਗ ਕਾਰਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਬਾਧਿਤ ਰਹੇਗੀ।
Long Power Cuts Will Be Experienced In Nawanshahr And Sultanpur Lodhi Today Know The Time In Your Area