ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ    ਭਗਵੰਤ ਮਾਨ ਦੇਵੇ ਅਸਤੀਫ਼ਾ : ਹਰਸਿਮਰਤ ਕੌਰ ਬਾਦਲ     ਮਾਇਨਿੰਗ ਸਾਈਟਾਂ ਤੇ NGT ਵੱਲੋਂ ਪਾਬੰਦੀ    ਖਹਿਰਾ ਨੇ ਮਾਨ ਸਰਕਾਰ ਤੇ ਸਾਧਿਆ ਨਿਸ਼ਾਨਾ, ਕਿਹਾ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਆਪਣੀ ਛਵੀ ਚਲਾਉਣ ਚ ਲੱਗੀ ਸਰਕਾਰ    ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ   
ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ
February 16, 2026
The-Magic-Of-Cricket-Played-Out-
Punjab

ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ

ਕਪੂਰਥਲਾ, 16 ਫਰਵਰੀ 2026 : ਭਾਰਤ ਵਿੱਚ ਕ੍ਰਿਕਟ ਪ੍ਰਤੀ ਦੀਵਾਨਗੀ ਕਿਸੇ ਤੋਂ ਛੁਪੀ ਨਹੀਂ ਹੈ, ਪਰ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਜਿੱਥੇ ਲਾੜਾ-ਲਾੜੀ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਦਿਨ 'ਤੇ ਕ੍ਰਿਕਟ ਦੇ ਜਨੂੰਨ ਨੂੰ ਵੀ ਬਰਾਬਰ ਸ਼ਾਮਲ ਕੀਤਾ। ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਰੋਮਾਂਚਕ ਮੁਕਾਬਲੇ ਦਾ ਆਨੰਦ ਮਾਨਣ ਲਈ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਹੀ ਪੈਲੇਸ ਅੰਦਰ ਵੱਡੀ ਸਕਰੀਨ ਲਗਾਈ ਗਈ।

ਕ੍ਰਿਕਟ ਪ੍ਰੇਮੀ ਲਾੜਾ-ਲਾੜੀ

ਪਿੰਡ ਬੁਲਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੇ ਸਪੁੱਤਰ ਜਸ਼ਨਦੀਪ ਸਿੰਘ ਅਤੇ ਪਿੰਡ ਸੂਜੋਕਾਲੀਆਂ ਦੇ ਸਰਦਾਰ ਨਿਰਮਲ ਸਿੰਘ ਦੀ ਸਪੁੱਤਰੀ ਸਿਮਰਨਜੀਤ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ। ਮੈਚ ਪ੍ਰਤੀ ਖਿੱਚ ਇੰਨੀ ਜ਼ਿਆਦਾ ਸੀ ਕਿ ਲਾੜਾ-ਲਾੜੀ ਸਮੇਤ ਸਾਰੇ ਮਹਿਮਾਨਾਂ ਨੇ ਡਾਂਸ ਫਲੋਰ ਦੀ ਬਜਾਏ ਸਕਰੀਨ 'ਤੇ ਚੱਲ ਰਹੇ ਮੈਚ ਨੂੰ ਤਰਜੀਹ ਦਿੱਤੀ।

ਭਾਰਤ ਦੀ ਜਿੱਤ ਨੇ ਲਗਾਇਆ ਚਾਰ-ਚੰਨ

ਮੈਚ ਦਾ ਰੋਮਾਂਚ ਉਦੋਂ ਹੋਰ ਵੱਧ ਗਿਆ ਜਦੋਂ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਪੈਲੇਸ ਅੰਦਰ ਮਾਹੌਲ ਜਸ਼ਨ ਵਾਲਾ ਬਣ ਗਿਆ। ਆਏ ਹੋਏ ਮਹਿਮਾਨਾਂ ਨੇ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੇ ਨਾਲ-ਨਾਲ ਭਾਰਤ ਦੀ ਸ਼ਾਨਦਾਰ ਜਿੱਤ ਦੀਆਂ ਦੋਹਰੀਆਂ ਵਧਾਈਆਂ ਦਿੱਤੀਆਂ।

ਯਾਦਗਾਰੀ ਪਲ

ਲਾੜਾ ਜਸ਼ਨਦੀਪ ਸਿੰਘ ਅਤੇ ਲਾੜੀ ਸਿਮਰਨਜੀਤ ਕੌਰ ਨੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਬੈਠ ਕੇ ਮੈਚ ਦਾ ਸਿੱਧਾ ਪ੍ਰਸਾਰਣ ਦੇਖਿਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।

The Magic Of Cricket Played Out At The Wedding Reception The Bride And Groom Watched The India Pakistan Match On The Big Screen

local advertisement banners
Comments


Recommended News
Popular Posts
Just Now