ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ    ਚੁੰਮੇ ਵਾਲੀ ਭਾਬੀ ਤੇ ਪਤੀ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਲਿਆ ਵੱਡਾ ਐਕਸ਼ਨ    ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ    ਜਥੇਦਾਰ ਗੜਗੱਜ ਨੇ ਸਤਲੁਜ ਫ਼ਿਲਮ 'ਤੇ ਭਾਰਤ ਅੰਦਰ ਪਾਬੰਦੀ ਦੀ ਕੀਤੀ ਨਿੰਦਾ    ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ    ਮਾਈਕ੍ਰੋਸਾਫਟ ਵੱਲੋਂ 4,800 ਕਰਮਚਾਰੀਆਂ ਦੀ ਛਾਂਟੀ, ਐਕਸਬਾਕਸ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ    ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ   
ਜਲੰਧਰ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ ਜਾਨ
February 23, 2026
Jalandhar-A-Married-Woman-Upset-
Jalandhar

ਜਲੰਧਰ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ ਜਾਨ

ਜਲੰਧਰ, 23 Feb 2026 :ਜਲੰਧਰ ਦੇ ਅਰਜੁਨ ਨਗਰ (ਲਾਡੋਵਾਲੀ ਰੋਡ) ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਮਹਿਲਾ ਪੂਜਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਆਪਣੀ ਜੀਵਨ ਲੀਲਾ ਖ਼ਤਮ ਕਰਨ ਤੋਂ ਪਹਿਲਾਂ ਪੂਜਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਾਏ।

ਦਾਜ ਅਤੇ ਤਲਾਕ ਲਈ ਕੀਤਾ ਜਾ ਰਿਹਾ ਸੀ ਤੰਗ

ਮ੍ਰਿਤਕਾ ਦੇ ਪਿਤਾ ਰਮੇਸ਼ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ 18 ਅਪ੍ਰੈਲ 2024 ਨੂੰ ਧੀ ਦਾ ਵਿਆਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਰੀਸ਼ ਨਾਲ ਕੀਤਾ ਸੀ, ਜੋ ਫ਼ੌਜ ਵਿੱਚ ਕਲਰਕ ਹੈ। ਇਲਜ਼ਾਮ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਲੱਗਾ। ਹਰੀਸ਼ ਤਲਾਕ ਲੈਣਾ ਚਾਹੁੰਦਾ ਸੀ, ਪਰ ਪੂਜਾ ਉਸ ਦੇ ਨਾਲ ਰਹਿਣਾ ਚਾਹੁੰਦੀ ਸੀ। ਬੀਤੇ ਦਿਨੀਂ ਜਦੋਂ ਪੂਜਾ ਅੰਮ੍ਰਿਤਸਰ ਆਪਣੇ ਸਹੁਰੇ ਘਰ ਗਈ ਤਾਂ ਉਨ੍ਹਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

ਹਸਪਤਾਲ ਵਿੱਚ ਹੋਈ ਮੌਤ

ਸਹੁਰੇ ਘਰੋਂ ਮਿਲੀ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਪੂਜਾ ਨੇ ਜ਼ਹਿਰ ਖਾ ਲਿਆ। ਰਿਸ਼ਤੇਦਾਰਾਂ ਨੇ ਜਦੋਂ ਉਸ ਦੀ ਵੀਡੀਓ ਦੇਖੀ ਤਾਂ ਪਰਿਵਾਰ ਨੂੰ ਸੂਚਨਾ ਦਿੱਤੀ। ਪੂਜਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਬਾਰਾਦਰੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Jalandhar A Married Woman Upset By Her In laws Committed Suicide Live On Social Media

local advertisement banners
Comments


Recommended News
Popular Posts
Just Now