‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!    ਕਥਿਤ ਵਿਵਾਦਿਤ ਵੀਡੀਓ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ    ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ    ਵੱਡੀ ਖਬਰ : ਬਿਕਰਮ ਮਜੀਠੀਆ ਸਣੇ 3 ਨੂੰ ਮਿਲੀ ਜ਼ਮਾਨਤ, ਥਾਣੇ 'ਚੋਂ ਮੁਲਜ਼ਮ ਛੁਡਾਉਣ ਦੇ ਲੱਗੇ ਸਨ ਦੋਸ਼    ਲਿਵ-ਇਨ 'ਚ ਰਹਿ ਰਹੀ ਪਰਵਾਸੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ; 5 ਦਿਨ ਪਹਿਲਾਂ ਨੌਜਵਾਨ ਨਾਲ ਕਿਰਾਏ 'ਤੇ ਲਿਆ ਸੀ ਕਮਰਾ, ਪੁਲਿਸ ਜਾਂਚ 'ਚ ਜੁਟੀ    ਪਾਕਿਸਤਾਨ ਦਾ ਦਾਅਵਾ – “ਈਰਾਨ-ਅਮਰੀਕਾ ਵਿਚਕਾਰ ਅਗਲੇ 24 ਘੰਟਿਆਂ ਵਿੱਚ ਇਲੈਕਟ੍ਰਾਨਿਕ ਤੌਰ 'ਤੇ ਸਮਝੌਤਾ ਹੋਣ ਦੀ ਸੰਭਾਵਨਾ”    ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ    4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ   
'ਮੋਦੀ' ਨਾਲ ਫੇਰੇ ਲਏਗੀ ਬਿਊਟੀ ਕੁਈਨ 'ਸੁਸ਼ਮਿਤਾ ਸੇਨ', 47 ਸਾਲ ਦੀ ਉਮਰ 'ਚ ਬੱਝੇਗੀ ਵਿਆਹ ਦੇ ਬੰਧਨ 'ਚ !
July 15, 2022
Beauty-queen-Sushmita-Sen-will-g

LPTV / Chandigarh

ਲਾਈਵ ਪੰਜਾਬੀ ਬਿਊਰੋ : ਮਿਸ ਯੂਨੀਵਰਸ ਰਹੀ ਸੁਸ਼ਮਿਤਾ ਸੇਨ 47 ਸਾਲ ਦੀ ਉਮਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਮੌਜ਼ੂਦਾ ਬੁਆਏਫ੍ਰੈਂਡ ਤੇ IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਨੂੰ ਕਰੀਬ 6 ਵਜੇ ਲਲਿਤ ਮੋਦੀ ਨੇ ਟਵਿੱਟਰ ਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨਾਲ ਵਿਆਹ ਹੋਣ ਦਾ ਐਲਾਨ ਕੀਤਾ।ਉਨ੍ਹਾਂ ਨੇ ਆਪਣੇ ਟਵੀਟ ਵਿਚ ਸੁਸ਼ਮਿਤਾ ਸੇਨ ਨੂੰ ਬੈਟਰ ਹਾਫ ਦੱਸਿਆ। ਇਹ ਖ਼ਬਰ ਦੇਖਦੇ ਹੀ ਦੇਖਦੇ ਮੀਡੀਆ ਵਿਚ ਵਿਚ ਅੱਗ ਵਾਂਗੂ ਫੈਲ ਗਈ, ਜਿਸ ਤੋਂ ਅੱਧੇ ਘੰਟੇ ਬਾਅਦ ਲਲਿਤ ਮੋਦੀ ਨੇ ਦੂਜਾ ਟਵੀਟ ਕੀਤਾ।
ਇਸ ਵਿਚ ਉਨ੍ਹਾਂ ਨੇ ਲਿਖਿਆ, ਸਾਫ਼ ਕਰ ਦੇਵਾਂ ਕਿ ਵਿਆਹ ਨਹੀਂ ਹੋਇਆ ਹੈ, ਇਕ-ਦੂਜੇ ਨੂੰ ਡੇਟ ਕਰ ਰਹੇ ਹਾਂ… ਜਲਦ ਵਿਆਹ ਵੀ ਹੋਵੇਗਾ। ਇਸ ਟਵੀਟ ਤੋਂ ਸਾਫ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ ਤੇ ਜਲਦ ਹੀ ਇਸ ਦਾ ਐਲਾਨ ਵੀ ਹੋਵੇਗਾ।
ਇਕ ਸਮਾਂ ਸੀ ਜਦੋਂ ਸੁਸ਼ਮਿਤਾ ਸੇਨ ਦਾ ਨਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨਾਲ ਜੁੜਿਆ ਹੋਇਆ ਸੀ। ਦੋਵਾਂ ਦੀਆਂ ਪ੍ਰੇਮ ਕਹਾਣੀਆਂ ਕਾਫੀ ਆਮ ਸਨ। ਪਰ ਇਸ ਵਾਰ ਸੁਸ਼ਮਿਤਾ ਦੀ ਲਲਿਤ ਮੋਦੀ ਨਾਲ ਡੇਟਿੰਗ ਦੀਆਂ ਖਬਰਾਂ ਨੇ ਤੂਫਾਨ ਮਚਾ ਦਿੱਤਾ ਹੈ।

Beauty queen Sushmita Sen will get married with Modi at the age of 47

local advertisement banners
Comments


Recommended News
Popular Posts
Just Now