ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ    ਚੁੰਮੇ ਵਾਲੀ ਭਾਬੀ ਤੇ ਪਤੀ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਲਿਆ ਵੱਡਾ ਐਕਸ਼ਨ    ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ    ਜਥੇਦਾਰ ਗੜਗੱਜ ਨੇ ਸਤਲੁਜ ਫ਼ਿਲਮ 'ਤੇ ਭਾਰਤ ਅੰਦਰ ਪਾਬੰਦੀ ਦੀ ਕੀਤੀ ਨਿੰਦਾ    ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ    ਮਾਈਕ੍ਰੋਸਾਫਟ ਵੱਲੋਂ 4,800 ਕਰਮਚਾਰੀਆਂ ਦੀ ਛਾਂਟੀ, ਐਕਸਬਾਕਸ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ    ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ   
ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ 'ਗਾਰੰਟੀਆਂ ਵਾਲਾ ਬਜਟ'; ਬਜਟ ਦਾ ਵੱਡਾ ਹਿੱਸਾ ਸੂਬੇ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਸਮਰਪਿਤ
March 8, 2026
Finance-Minister-Harpal-Cheema-P
Punjab

ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ 'ਗਾਰੰਟੀਆਂ ਵਾਲਾ ਬਜਟ'; ਬਜਟ ਦਾ ਵੱਡਾ ਹਿੱਸਾ ਸੂਬੇ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਸਮਰਪਿਤ


ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦਾ ਸਾਲਾਨਾ ਬਜਟ ਪੇਸ਼ ਕਰਦਿਆਂ ਇਸ ਨੂੰ 'ਇਤਿਹਾਸਕ' ਕਰਾਰ ਦਿੱਤਾ। ਬਜਟ ਭਾਸ਼ਣ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਬਜਟ ਖ਼ਾਸ ਤੌਰ 'ਤੇ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਅਮਲੀ ਜਾਮਾ ਪਹਿਨਾਉਣ ਵਾਲਾ ਬਜਟ ਹੈ।


ਔਰਤਾਂ ਦੀ ਤਰੱਕੀ 'ਤੇ ਵਿਸ਼ੇਸ਼ ਜ਼ੋਰ


ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਦਸਤਾਵੇਜ਼ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਸਤਿਕਾਰ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਦਿਲੀ ਕਾਮਨਾ ਹੈ ਕਿ ਪੰਜਾਬ ਦੀਆਂ ਔਰਤਾਂ ਹਰ ਖੇਤਰ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ, ਅਤੇ ਇਸ ਲਈ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।


"ਦਾਅਵੇ ਨਹੀਂ, ਕੰਮ ਬੋਲਦਾ ਹੈ"


ਹਰਪਾਲ ਚੀਮਾ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਖੋਖਲੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਸਰਕਾਰ ਸਿਰਫ਼ ਗੱਲਾਂ ਨਹੀਂ ਕਰਦੀ, ਸਗੋਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ 'ਰੰਗਲੇ ਪੰਜਾਬ' ਦਾ ਜੋ ਸੁਪਨਾ ਸਰਕਾਰ ਨੇ ਲਿਆ ਸੀ, ਉਹ ਹੁਣ ਹੌਲੀ-ਹੌਲੀ ਹਕੀਕਤ ਵਿੱਚ ਬਦਲ ਰਿਹਾ ਹੈ ਅਤੇ ਸਰਕਾਰ ਨੇ ਆਪਣੇ ਤਕਰੀਬਨ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ।


Finance Minister Harpal Cheema Presents Budget With Guarantees Major Portion Of The Budget Dedicated To Mothers Sisters And Daughters Of The State

local advertisement banners
Comments


Recommended News
Popular Posts
Just Now