February 18, 2026
Punjabਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ
ਹੁਸ਼ਿਆਰਪੁਰ, 18 ਫਰਵਰੀ 2026 :ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ।
1. ਹੁਸ਼ਿਆਰਪੁਰ (ਅੱਜ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ):ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜੇ.ਈ. ਸੰਨੀ ਠਾਕੁਰ ਮੁਤਾਬਕ, 11 ਕੇ.ਵੀ. ਰਵਿਦਾਸ ਨਗਰ ਫੀਡਰ ਦੀ ਮੁਰੰਮਤ ਕਾਰਨ ਅੱਜ ਬਿਜਲੀ ਬੰਦ ਰਹੇਗੀ।
ਪ੍ਰਭਾਵਿਤ ਇਲਾਕੇ: ਪ੍ਰੀਤ ਨਗਰ, ਰਵਿਦਾਸ ਨਗਰ, ਆਕਾਸ਼ ਕਲੋਨੀ, ਬਸੰਤ ਨਗਰ, ਵਸੇਰਾ ਐਨਕਲੇਵ, ਗੁਰਕੀਰਤ ਐਸਟੇਟ ਆਦਿ।
2. ਕੋਟਕਪੂਰਾ (ਅੱਜ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ):ਐਸ.ਡੀ.ਓ. ਇਕਬਾਲ ਸਿੰਘ ਅਨੁਸਾਰ, ਪੁਰਾਣੀ ਦਾਣਾ ਮੰਡੀ ਫੀਡਰ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਅੱਜ ਬੰਦ ਰਹੇਗੀ।
ਪ੍ਰਭਾਵਿਤ ਇਲਾਕੇ: ਸਿੱਖਾਂਵਾਲਾ ਰੋਡ ਅਤੇ ਨਾਨਕ ਨਗਰੀ।
3. ਗੁਰਦਾਸਪੁਰ (ਕੱਲ੍ਹ, 19 ਫਰਵਰੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ):ਐਸ.ਡੀ.ਓ. ਅਰੁਣ ਭਾਰਦਵਾਜ ਨੇ ਦੱਸਿਆ ਕਿ 66 ਕੇ.ਵੀ. ਪਾਵਰ ਹਾਊਸ ਬੱਬੇਹਾਲੀ ਦੀ ਮੁਰੰਮਤ ਕਾਰਨ ਵੀਰਵਾਰ ਨੂੰ ਸਪਲਾਈ ਠੱਪ ਰਹੇਗੀ।
ਪ੍ਰਭਾਵਿਤ ਪਿੰਡ: ਬੱਬੇਹਾਲੀ, ਪੰਧੇਰ, ਭੁੱਲੇਚੱਕ, ਥਾਣੇਵਾਲ, ਮੁਸਤਫਾਬਾਦ, ਨਵਾਂ ਪਿੰਡ ਝਾਵਰ, ਪੁਰਾਣਾ ਝਾਵਰ ਅਤੇ ਬਾਜੇਚੱਕ ਆਦਿ।
Power Supply To Remain Suspended In Various Districts Of Punjab Today And Tomorrow