January 13, 2025
Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਟੂਰਨਾਮੈਂਟ ਕਿਸ ਦਿਨ ਤੋਂ ਸ਼ੁਰੂ ਹੋਣ ਵਾਲਾ ਹੈ, ਇਸ ਬਾਰੇ ਪਤਾ ਲੱਗ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਐਤਵਾਰ (12 ਜਨਵਰੀ) ਨੂੰ ਇਹ ਖੁਲਾਸਾ ਕੀਤਾ ਹੈ।
ਰਾਜੀਵ ਸ਼ੁਕਲਾ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਆਈਪੀਐਲ 2025 ਸੀਜ਼ਨ 21 ਮਾਰਚ ਤੋਂ ਸ਼ੁਰੂ ਹੋਵੇਗਾ। ਯਾਨੀ ਇਸ ਦਿਨ ਟੂਰਨਾਮੈਂਟ ਦਾ ਉਦਘਾਟਨੀ ਮੈਚ ਖੇਡਿਆ ਜਾਵੇਗਾ। ਜਦਕਿ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ। ਦਰਅਸਲ, ਐਤਵਾਰ ਨੂੰ ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ (ਏਜੀਐਮ) ਹੋਈ। ਇਸ ਦੌਰਾਨ ਇਹ ਫੈਸਲਾ ਲਿਆ ਗਿਆ ਹੈ।
ਸੈਕੀਆ ਬੀਸੀਸੀਆਈ ਦੇ ਨਵੇਂ ਸਕੱਤਰ ਬਣੇ
ਰਾਜੀਵ ਸ਼ੁਕਲਾ ਨੇ ਦੱਸਿਆ ਕਿ ਮੀਟਿੰਗ ਵਿਚ ਇਕ ਹੀ ਵੱਡਾ ਮੁੱਦਾ ਸੀ, ਉਹ ਸੀ ਖਜ਼ਾਨਚੀ ਅਤੇ ਸਕੱਤਰ ਦੀ ਚੋਣ। ਉਨ੍ਹਾਂ ਦੱਸਿਆ ਕਿ ਡਬਲਯੂਪੀਐੱਲ (ਵੂਮੈਨ ਪ੍ਰੀਮੀਅਰ ਲੀਗ) ਦੇ ਸਥਾਨ ਵੀ ਸਪੱਸ਼ਟ ਹਨ, ਜਿਨ੍ਹਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਆਈਪੀਐਲ ਕਮਿਸ਼ਨਰ ਦੀ ਨਿਯੁਕਤੀ ਵੀ ਇਕ ਸਾਲ ਲਈ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਦੇਵਜੀਤ ਸੈਕੀਆ BCCI ਦੇ ਨਵੇਂ ਸਕੱਤਰ ਬਣੇ ਹਨ। ਜਦਕਿ ਪ੍ਰਭਤੇਜ ਸਿੰਘ ਭਾਟੀਆ ਨੂੰ ਖਜ਼ਾਨਚੀ ਚੁਣਿਆ ਗਿਆ। ਦੋਵੇਂ ਬਿਨਾਂ ਮੁਕਾਬਲਾ ਚੁਣੇ ਗਏ। ਜੈ ਸ਼ਾਹ ਵੱਲੋਂ 1 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੈਕੀਆ ਬੀਸੀਸੀਆਈ ਦੇ ਅੰਤਰਿਮ ਸਕੱਤਰ ਵਜੋਂ ਕੰਮ ਕਰ ਰਹੇ ਸੀ। ਹੁਣ ਉਸ ਨੂੰ ਪੂਰੇ ਸਮੇਂ ਦੀ ਜ਼ਿੰਮੇਵਾਰੀ ਮਿਲ ਗਈ ਹੈ।
ਕਦੋਂ ਹੋਵੇਗਾ ਚੈਂਪੀਅਨਜ਼ ਟਰਾਫੀ ਲਈ ਟੀਮ ਦਾ ਐਲਾਨ ?
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਅਗਲੇ ਮਹੀਨੇ ਚੈਂਪੀਅਨਜ਼ ਟਰਾਫੀ ਵੀ ਖੇਡਣੀ ਹੈ। ਇਸ ਦੇ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇੰਗਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਵੀ ਹੋਵੇਗੀ। ਟੀ-20 ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਦਕਿ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਹੋਣਾ ਬਾਕੀ ਹੈ।
ਜਦੋਂ ਉਪ ਪ੍ਰਧਾਨ ਰਾਜੀਵ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦੀ ਚੋਣ 18-19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੀਤੀ ਜਾਣੀ ਹੈ। ਇਸ ਦਿਨ ਟੀਮ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
IPL 2025 Date Announced IPL 2025 Season Date Announced Matches Will Start From March 21 Final Will Be Held On This Day