April 24, 2025

ਹੈਦਰਾਬਾਦ, 24 ਅਪ੍ਰੈਲ 2025: ਆਈਪੀਐਲ-18 ਦੇ 41ਵੇਂ ਮੈਚ 'ਚ ਮੁੰਬਈ ਇੰਡੀਅਨਜ਼ (ਐਮਆਈ) ਨੇ ਸਨਰਾਈਜ਼ਰਸ ਹੈਦਰਾਬਾਦ (ਐਸਆਰਐਚ) ਨੂੰ 7 ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ SRH ਨੇ 143 ਦੌੜਾਂ ਬਣਾਈਆਂ। ਜਵਾਬ 'ਚ, ਐਮਆਈ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜਾ ਜੜਿਆ, ਜਿਸ ਨਾਲ ਟੀਮ ਨੇ 16ਵੇਂ ਓਵਰ ਵਿੱਚ ਸਿਰਫ਼ 3 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਪ੍ਰਾਪਤ ਕਰ ਲਿਆ।
ਬੁੱਧਵਾਰ ਨੂੰ ਦਿਲਚਸਪ ਪਲ ਅਤੇ ਰਿਕਾਰਡ ਦੇਖੇ ਗਏ। ਪਹਿਲਗਾਮ 'ਚ ਹੋਏ ਅੱ.ਤ.ਵਾ.ਦੀ ਹਮਲੇ ਦੇ ਵਿਰੋਧ 'ਚ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਚ ਆਏ। ਹੇਨਰਿਕ ਕਲਾਸੇਨ ਨੇ 107 ਮੀਟਰ ਲੰਬਾ ਛੱਕਾ ਮਾਰਿਆ। ਰੋਹਿਤ ਸ਼ਰਮਾ 12 ਹਜ਼ਾਰ ਟੀ-20 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬਣੇ। ਰੋਹਿਤ ਨੇ ਮੁੰਬਈ ਲਈ ਸਭ ਤੋਂ ਵੱਧ ਛੱਕੇ ਵੀ ਮਾਰੇ।
ਜਸਪ੍ਰੀਤ ਬੁਮਰਾਹ ਨੇ ਮੁੰਬਈ ਲਈ ਆਈਪੀਐਲ 'ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਲਸਿਥ ਮਲਿੰਗਾ ਦੀ ਬਰਾਬਰੀ ਕੀਤੀ। ਬੁਮਰਾਹ ਨੇ ਟੀ-20 ਕ੍ਰਿਕਟ 'ਚ ਆਪਣੀਆਂ 300 ਵਿਕਟਾਂ ਵੀ ਪੂਰੀਆਂ ਕੀਤੀਆਂ।
Read More: MI ਬਨਾਮ SRH: ਮੁੰਬਈ ਇੰਡੀਅਨਜ਼ ਦੀ IPL 2025 'ਚ ਲਗਾਤਾਰ ਚੌਥੀ ਜਿੱਤ
Rohit Sharma Becomes Second Indian To Score 12 000 T20 Runs