April 29, 2025

ਜੈਪੁਰ, 29 ਅਪ੍ਰੈਲ 2025: ਰਾਜਸਥਾਨ ਰਾਇਲਜ਼ ਨੇ ਗੁਜਰਾਤ ਟਾਈਟਨਸ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਵੈਭਵ ਸੂਰਿਆਵੰਸ਼ੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ, ਸੋਮਵਾਰ ਨੂੰ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡੇ ਗਏ ਆਈਪੀਐਲ ਦੇ 47ਵੇਂ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ |
ਗੁਜਰਾਤ ਨੇ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ। ਜਵਾਬ 'ਚ, ਰਾਜਸਥਾਨ ਨੇ 15.5 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ ਅਤੇ 25 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਰਾਜਸਥਾਨ ਨੇ ਪਲੇਆਫ ਲਈ ਆਪਣੀਆਂ ਉਮੀਦਾਂ ਨੂੰ ਵੀ ਜ਼ਿੰਦਾ ਰੱਖਿਆ ਹੈ। ਇਸ ਮੈਚ ਨੂੰ ਜਿੱਤਣ ਦੇ ਨਾਲ-ਨਾਲ ਰਾਜਸਥਾਨ ਨੇ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਟੀਮ ਨੇ 200+ ਦਾ ਟੀਚਾ ਟੀ-20 'ਚ ਸਭ ਤੋਂ ਤੇਜ਼ ਦਰ ਨਾਲ ਪ੍ਰਾਪਤ ਕੀਤਾ।
ਰਾਜਸਥਾਨ ਅੰਕ ਸੂਚੀ ਵਿੱਚ ਇੱਕ ਸਥਾਨ ਦੀ ਛਾਲ ਮਾਰ ਕੇ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਸਦੇ ਖਾਤੇ ਚ ਛੇ ਅੰਕ ਹਨ ਅਤੇ ਉਸਦਾ ਨੈੱਟ ਰਨ ਰੇਟ -0.349 ਹੈ। ਇਸ ਦੇ ਨਾਲ ਹੀ, ਗੁਜਰਾਤ ਇੱਕ ਸਥਾਨ ਖਿਸਕ ਕੇ ਤੀਜੇ ਸਥਾਨ 'ਤੇ ਆ ਗਿਆ। ਇਸ ਦੇ ਨਾਲ ਹੀ, ਗੁਜਰਾਤ ਦੀ ਹਾਰ ਤੋਂ ਮੁੰਬਈ ਨੂੰ ਵੱਡਾ ਫਾਇਦਾ ਹੋਇਆ ਹੈ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਬਿਹਤਰ ਨੈੱਟ ਰਨ ਰੇਟ ਨਾਲ ਅੰਕ ਸੂਚੀ ਚ ਦੂਜੇ ਸਥਾਨ 'ਤੇ ਪਹੁੰਚ ਗਈ। ਜਦੋਂ ਕਿ, ਆਰਸੀਬੀ 14 ਅੰਕਾਂ ਨਾਲ ਸਿਖਰ 'ਤੇ ਹੈ।
ਵੈਭਵ ਟੀ-20 ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਹੈ। ਵੈਭਵ ਨੇ ਇਹ ਕਾਰਨਾਮਾ 14 ਸਾਲ ਅਤੇ 32 ਦਿਨਾਂ ਦੀ ਉਮਰ 'ਚ ਕੀਤਾ। ਵੈਭਵ ਨੇ ਮਹਾਰਾਸ਼ਟਰ ਦੇ ਵਿਜੇ ਜ਼ੋਲ ਦਾ ਰਿਕਾਰਡ ਤੋੜਿਆ ਜਿਸਨੇ 18 ਸਾਲ 118 ਦਿਨਾਂ ਦੀ ਉਮਰ 'ਚ ਟੀ-20 'ਚ ਸੈਂਕੜਾ ਲਗਾਇਆ ਸੀ।
Read More: RCB ਬਨਾਮ DC Result: ਚੈਲੇਂਜਰਜ਼ ਬੰਗਲੁਰੂ ਨੇ ਦਿੱਲੀ ਕੈਪੀਟਲਜ਼ ਨੂੰ ਛੇ ਵਿਕਟਾਂ ਨਾਲ ਹਰਾਇਆ
RR Vs GT Result Rajasthan Beats Gujarat Thanks To Vaibhav Suryavanshi Century