April 29, 2025

ਦਿੱਲੀ, 29 ਅਪ੍ਰੈਲ 2025:DC ਬਨਾਮ KKR: ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਆਈਪੀਐਲ ਦੇ 48ਵੇਂ ਮੈਚ 'ਚ ਦਿੱਲੀ ਕੈਪੀਟਲਜ਼ (ਡੀਸੀ) ਨੂੰ 205 ਦੌੜਾਂ ਦਾ ਟੀਚਾ ਦਿੱਤਾ। ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ 'ਚ 9 ਵਿਕਟਾਂ 'ਤੇ 204 ਦੌੜਾਂ ਬਣਾਈਆਂ। ਕੋਲਕਾਤਾ ਨੇ 28ਵੀਂ ਵਾਰ 200 ਤੋਂ ਵੱਧ ਦਾ ਸਕੋਰ ਬਣਾਇਆ।
ਦਿੱਲੀ ਨੇ ਪਹਿਲੇ ਓਵਰ 'ਚ ਇੱਕ ਵਿਕਟ ਗੁਆ ਦਿੱਤੀ। ਅਨੁਕੂਲ ਰਾਏ ਨੇ ਓਵਰ ਦੀ ਦੂਜੀ ਗੇਂਦ 'ਤੇ ਅਭਿਸ਼ੇਕ ਪੋਰੇਲ ਨੂੰ ਕੈਚ ਕਰਵਾ ਦਿੱਤਾ। ਪੋਰੇਲ ਨੇ 4 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਅੰਗਕ੍ਰਿਸ਼ ਰਘੂਵੰਸ਼ੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਰਿੰਕੂ ਸਿੰਘ ਨੇ 36 ਦੌੜਾਂ ਅਤੇ ਸੁਨੀਲ ਨਾਰਾਇਣ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਅਜਿੰਕਿਆ ਰਹਾਣੇ ਅਤੇ ਰਹਿਮਾਨਉੱਲਾ ਗੁਰਬਾਜ਼ ਨੇ 26-26 ਦੌੜਾਂ ਬਣਾਈਆਂ। ਦਿੱਲੀ ਵੱਲੋਂ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ। ਅਕਸ਼ਰ ਪਟੇਲ ਅਤੇ ਵਿਪਰਾਜ ਨਿਗਮ ਨੇ 2-2 ਵਿਕਟਾਂ ਲਈਆਂ। ਦੁਸ਼ਮੰਥਾ ਚਮੀਰਾ ਨੇ ਇੱਕ ਵਿਕਟ ਲਈ।
Read More:RR ਬਨਾਮ GT Result: ਰਾਜਸਥਾਨ ਨੇ ਵੈਭਵ ਸੂਰਿਆਵੰਸ਼ੀ ਸੈਂਕੜੇ ਬਦੌਲਤ ਗੁਜਰਾਤ ਨੂੰ ਹਰਾਇਆ
DC Vs KKR Kolkata Knight Riders Set Delhi Capitals A Target Of 205 Runs