ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ; ਹੁਣ ਤੱਕ1149 ਕਰੋੜ ਜਾਰੀ   
ਪੰਜਾਬ ਦੇ ਇਸ ਇਲਾਕੇ 'ਚ ਟੁੱਟਿਆ ਆਰਜ਼ੀ ਬੰਨ੍ਹ, ਖੇਤਾਂ 'ਚ ਪਾਣੀ ਭਰਨ ਨਾਲ 200 ਏਕੜ ਫਸਲ ਹੋਈ ਬਰਬਾਦ, ਸਰਕਾਰ ਨੂੰ ਲਾਈ ਗੁਹਾਰ
July 30, 2022
Sidhu-Moosewala-Murder-Case-Poli

LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ , ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਕਿਸਾਨਾਂ ਦੇ ਚਿਹਰੇ 'ਤੇ ਉਸ ਸਮੇਂ ਨਾਮੋਸ਼ੀ ਛਾ ਗਈ। ਜਦੋਂ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਬਚਾਉਣ ਲਈ ਬਣਾਏ ਗਏ ਆਰਜ਼ੀ ਬੰਨ੍ਹ ਬੀਤੀ ਰਾਤ ਤੇਜ਼ ਪਾਣੀ ਦਾ ਵਹਾਅ ਹੋਣ ਕਾਰਨ ਟੁੱਟ ਗਿਆ ।
ਉਧਰ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਹ ਆਰਜ਼ੀ ਬੰਨ੍ਹ ਟੁੱਟਿਆ ਹੈ ।ਉਨ੍ਹਾਂ ਨੇ ਕਿਹਾ ਕਿ ਨਾ ਤਾਂ ਸਾਡੀ ਸਾਰ ਲੈਣ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਾ। ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ । ਨਾ ਹੀ ਸਾਡਾ ਕੋਈ ਫੋਨ ਚੁੱਕ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਆਰਜ਼ੀ ਬੰਨ੍ਹ ਟੁੱਟਣ ਦੇ ਕਾਰਨ ਸਾਡੀ ਸੈਂਕੜੇ ਏਕੜ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਦੀ ਭੇਟ ਚੜ੍ਹ ਚੁੱਕਾ ਹੈ । ਇਸਦੇ ਨਾਲ ਕਈ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਵੀ ਇਸ ਪਾਣੀ ਦੀ ਹੇਠ ਦੱਬੇ ਗਏ ਹਨ । ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਸਾਨੂੰ ਫਸਲਾਂ ਦੀ ਗਿਰਦਾਵਰੀ ਕਰਕੇ ਮੁਆਵਜਾ ਦਿੱਤਾ ਜਾਵੇ ਅਤੇ ਸਾਡੇ ਪਰਿਵਾਰਾਂ ਤਕ ਡਾਕਟਰੀ ਸਹਾਇਤਾ ਪਹੁੰਚਾਈ ਜਾਵੇ । ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਠੇਕੇ ਤੇ ਲੈ ਕੇ ਖੇਤ ਚ ਫ਼ਸਲਾਂ ਉਗਾਈਆਂ ਸਨ ।ਪਰੰਤੂ ਇਸ ਵਾਰ ਉਨ੍ਹਾਂ ਦੀ ਸਾਰੀ ਫਸਲ ਡੁੱਬਣ ਨਾਲ ਉਹ ਆਰਥਿਕ ਪੱਖੋਂ ਵੀ ਕਮਜ਼ੋਰ ਹੋਏ ਹਨ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ । ਕਿਸਾਨਾਂ ਵੱਲੋਂ ਵੱਢੀ ਹੋਈ ਮੱਕੀ ਦੀ ਫਸਲ ਖੇਤਾਂ ਵਿਚੋਂ ਬਾਹਰ ਕੱਢੀ ਜਾ ਰਹੀ ਸੀ ਅਤੇ ਉਸ ਡਾਹਢੇ ਰੱਬ ਅੱਗੇ ਫਰਿਆਦ ਲਗਾਈ ਜਾ ਰਹੀ ਸੀ ਕਿ ਸਾਡੀ ਵੀ ਕੋਈ ਸੁਣ ਲਵੇ ।

Sidhu Moosewala Murder Case Police remand sharpshooter Kashish and Tinu for 29 days

local advertisement banners
Comments


Recommended News
Popular Posts
Just Now