ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ; ਹੁਣ ਤੱਕ1149 ਕਰੋੜ ਜਾਰੀ    ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ 'ਤੇ ਮੋਹਾਲੀ 'ਚ ਮਾਮਲਾ ਦਰਜ    ਅਦਾਕਾਰ ਰੱਬੀ ਕੰਦੋਲਾ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ    HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ    ਜਗਰਾਓਂ ਦਾਣਾ ਮੰਡੀ ਪੁਲਿਸ ਮੁਲਾਜ਼ਮਾਂ ਦਾ ਕਤਲ ਮਾਮਲਾ: ਦੋ ਮੁਲਜ਼ਮ ਦੋਸ਼ੀ ਕਰਾਰ    ਵਿਦਿਆਰਥੀ ਅੰਦੋਲਨ ਦਾ ਹਿੰਸਕ ਹੋਣਾ ਹੈ ਬੇਹੱਦ ਮੰਦਭਾਗਾ- ਸਲਮਾਨ ਖ਼ਾਨ   
ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ
July 24, 2026
Amloh-famous-businessman

ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ


ਅਮਲੋਹ ਸ਼ਹਿਰ ਦੇ ਪ੍ਰਸਿੱਧ ਦੁਕਾਨਦਾਰ ਦਿਨੇਸ਼ ਅਰੋੜਾ (32), ਮਾਲਕ ਕਾਕੂ ਮੋਬਾਈਲਜ਼, ਦੀ ਕਾਰ ਦਾ23 ਜੁਲਾਈ ਦੀ ਰਾਤ ਕਰੀਬ12 ਵਜੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਸ ਦੀ ਮੌਕੇ'ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਦੋਸਤ ਆਸ਼ੂ ਗੋਇਲ, ਮਾਲਕ ਸਟਾਈਲ ਗੈਲਰੀ ਅਮਲੋਹ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਦਇਆਨੰਦ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ।ਪ੍ਰਾਪਤ ਸੂਚਨਾ ਅਨੁਸਾਰ ਇਹ ਦੋਵੇਂ ਦੋਸਤ ਰਾਤ ਕਰੀਬ12 ਵਜੇ ਆਪਣੀ ਆਈ-20 ਕਾਰ ਉੱਪਰ ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਆ ਰਹੇ ਸਨ। ਨਿਰਵਾਲ ਹੋਟਲ ਨਜ਼ਦੀਕ ਸੜਕ ਦੇ ਕਿਨਾਰੇ ਉੱਪਰ ਇੱਕ ਟਰਾਲਾ ਖੜ੍ਹਾ ਸੀ, ਜਿਸ ਵਿੱਚ ਇਹ ਕਾਰ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਵੀ ਟੁੱਟ ਕੇ ਬਾਹਰ ਨਿਕਲ ਗਿਆ।

ਰਾਹਗੀਰਾਂ ਅਤੇ ਪੁਲੀਸ ਵੱਲੋਂ ਬਚਾਅ ਕਾਰਜ

ਹਾਦਸੇ ਵਾਲੀ ਥਾਂ ਜੋਗਾ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲੀਸ ਨੇ ਆ ਕੇ ਕਾਰ ਵਿੱਚ ਸਵਾਰ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਇਸ ਵਿੱਚੋਂ ਦਿਨੇਸ਼ ਅਰੋੜਾ ਨੂੰ ਸਿਵਲ ਹਸਪਤਾਲ ਵਿੱਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਉਸ ਦੇ ਦੋਸਤ ਆਸ਼ੂ ਗੋਇਲ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਇਆਨੰਦ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਪਰਿਵਾਰ'ਤੇ ਟੁੱਟਿਆ ਦੁੱਖਾਂ ਦਾ ਪਹਾੜ ਅਤੇ ਸ਼ਹਿਰ'ਚ ਸੋਗ

ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਦੇ ਇੱਕ5 ਸਾਲ ਦੀ ਲੜਕੀ ਅਤੇ ਇੱਕ2 ਸਾਲ ਦਾ ਲੜਕਾ ਹੈ। ਸ਼ਹਿਰ ਵਿੱਚ ਇਸ ਘਟਨਾ ਕਾਰਨ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਪੁਲੀਸ ਕਾਰਵਾਈ ਅਤੇ ਅੰਤਿਮ ਸੰਸਕਾਰ

ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਮ੍ਰਿਤਕ ਦਾ ਸਸਕਾਰ25 ਜੁਲਾਈ ਨੂੰ ਰਾਮ ਬਾਗ ਅਮਲੋਹ ਵਿਖੇ ਕੀਤਾ ਜਾਵੇਗਾ।

Amloh famous businessman

local advertisement banners
Comments


Recommended News
Popular Posts
Just Now