ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ; ਹੁਣ ਤੱਕ1149 ਕਰੋੜ ਜਾਰੀ   
CM ਮਾਨ ਅੱਜ ਕਿਸਾਨਾਂ ਨੂੰ ਵੰਡਣਗੇ ਮੁਆਵਜ਼ੇ ਦੇ ਚੈੱਕ
April 13, 2023
CM-Mann-will-distribute-compensa

LPTV / Chandigarh

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ‘ਤੇ ਕਿਸਾਨਾਂ ਨੂੰ ਅੱਜ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਦੇਣਗੇ। ਇਸ ਦੇ ਲਈ ਉਹ ਪਹਿਲਾਂ ਅਬੋਹਰ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਪ੍ਰਤੀ ਏਕੜ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦੇ ਚੈੱਕ ਪ੍ਰਭਾਵਿਤ ਕਿਸਾਨਾਂ ਨੂੰ ਸੌਂਪੇ ਜਾਣਗੇ।ਮੁੱਖ ਮੰਤਰੀ ਭਗਵੰਤ ਮਾਨ ਸਾਰੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਦੇ ਸਕਣਗੇ। ਕਿਉਂਕਿ ਜ਼ਿਆਦਾਤਰ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਗਿਰਦਾਵਰੀ ਪਟਵਾਰੀ ਸਮੇਤ ਹੋਰ ਅਧਿਕਾਰੀ ਨਹੀਂ ਕਰ ਸਕੇ। ਦਰਅਸਲ, ਮਾਨ ਸਰਕਾਰ ਨੇ ਫਸਲਾਂ ਦੇ ਨੁਕਸਾਨ ਤੋਂ ਬਾਅਦ ਗਿਰਦਾਵਰੀ ਦੀ ਪ੍ਰਕਿਰਿਆ ਇਕ ਹਫਤੇ ਵਿਚ ਪੂਰੀ ਕਰਨ ਦਾ ਐਲਾਨ ਕੀਤਾ ਸੀ। ਪਰ ਹਾਲੇ ਤੱਕ ਬਹੁਤੇ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਗਿਰਦਾਵਰੀ ਲਈ ਕੋਈ ਅਧਿਕਾਰੀ ਨਹੀਂ ਪਹੁੰਚਿਆ।

ਪੰਜਾਬ ਦੇ ਬਹੁਤੇ ਕਿਸਾਨ ਗਿਰਦਾਵਰੀ ਨਾ ਹੋਣ ਕਾਰਨ ਪਰੇਸ਼ਾਨ ਹਨ। ਇਹੀ ਕਾਰਨ ਹੈ ਕਿ ਦੋ ਦਿਨਾਂ ਵਿੱਚ ਹੀ 16 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਕਿਸਾਨਾਂ ਨੇ ਮੰਤਰੀ ਦੇ ਵਟਸਐਪ ਨੰਬਰ (93093-88088) ‘ਤੇ ਸ਼ਿਕਾਇਤਾਂ ਭੇਜੀਆਂ ਹਨ। ਇਸ ਸਬੰਧੀ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਗਿਰਦਾਵਰੀ ਦੀ ਪ੍ਰਕਿਰਿਆ ਜਲਦੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ।

CM Mann will distribute compensation checks to farmers today

local advertisement banners
Comments


Recommended News
Popular Posts
Just Now