January 24, 2024
raghuvanshi /
"
ਸਟੇਟ ਡੈਸਕ : ਕਹਿੰਦੇ ਹਨ ਉਪਰ ਵਾਲਾ ਜਦੋ ਵੀ ਦਿੰਦਾ ਛੱਤ ਪਾੜ ਕੇ ਦਿੰਦੇ ਹੈ । ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਦੀ ਨਿਕਲੀ। ਦੱਸ ਦੇਈਏ ਕਿ ਲੋਹੜੀ ਬੰਪਰ ਡਰਾਅ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਨਿਕਲਿਆ ਹੈ ਜਿਹੜਾ ਕਿ ਤਿੰਨ ਕਿੱਲੇ ਜ਼ਮੀਨ ਤੇ ਖੇਤੀ ਕਰਦਾ ਹੈ।
ਪਰਮਾਤਮਾ ਕਦੋਂ ਕਿਸਮਤ ਬਦਲ ਦੇਵੇ ਕੁਝ ਪਤਾ ਨਹੀਂ ਲੱਗਦਾ, ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਦੀ ਨਿਕਲੀ। ਦੱਸ ਦੇਈਏ ਕਿ ਲੋਹੜੀ ਬੰਪਰ ਡਰਾਅ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਨਿਕਲਿਆ ਹੈ ਜਿਹੜਾ ਕਿ ਤਿੰਨ ਕਿੱਲੇ ਜਮੀਨ ਤੇ ਖੇਤੀ ਕਰਦਾ ਹੈ, ਇਸ ਤੋਂ ਇਲਾਵਾ ਪਿੰਡ ਦੇ ਵਿੱਚ ਜਿਹੜੀ ਦਰਗਾਹ ਹੈ ਉਸ ਤੇ ਵੀ ਲਗਾਤਾਰ ਸੇਵਾ ਕਰ ਰਹੇ ਪਰਿਵਾਰ ਉਸ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਇਸ ਪਰਿਵਾਰ ’ਤੇ ਹੋਈ ਹੈ ।
ਸਮਾਣਾ ਦੇ ਗਾਂਧੀ ਗਰਾਊਂਡ ਵਿਖੇ ਮੋਤੀ ਰਾਮ ਲਾਟਰੀ ਸਟਾਲ ਤੋਂ ਲੋਹੜੀ ਬੰਪਰ ਦਾ ਚੰਨਾ ਰਾਮ ਅਤੇ ਬਿੰਦਰ ਰਾਮ ਨੇ ਅੱਧੇ ਅੱਧੇ ਪੈਸੇ ਪਾ ਕੇ 500 ਰੁਪਏ ਵਿੱਚ ਲੋਹੜੀ ਦਾ ਬੰਪਰ ਟੋਕਨ ਖਰੀਦਿਆ ਸੀ। ਇਹਨਾਂ ਗਰੀਬਾਂ ਨੂੰ ਕੀ ਪਤਾ ਸੀ ਕਿ ਅਸੀਂ ਕਰੋੜਪਤੀ ਬਣਨ ਜਾ ਰਹੇ ਹਾਂ। ਢਾਈ ਕਰੋੜ ਦਾ ਇਨਾਮ ਟੋਕਨ ਨੰਬਰ 66 524 ਤੇ ਇਹਨਾਂ ਦੀ ਕਿਸਮਤ ਰੰਗ ਲਿਆਂਈ। ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਗਾਜ਼ੀਸਲਾਰ ਪੀਰ ਬਾਬੇ ਦੀ ਸੇਵਾ ਪਹਿਲ ਦੇ ਅਧਾਰ ਤੇ ਕੀਤੀ ਜਾਏਗੀ।
Live punjabi tv