ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ; ਹੁਣ ਤੱਕ1149 ਕਰੋੜ ਜਾਰੀ   
ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਕਿਸਾਨ, SGPC ਕਰੇਗੀ ਸਨਮਾਨਿਤ
December 13, 2021
Farmers-will-pay-obeisance-at-Da

LPTV / Chandigarh

ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਹੋਰ ਕਿਸਾਨ ਮੰਗਾਂ 'ਤੇ ਸਹਿਮਤੀ ਬਣਨ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਸਸਪੈਂਡ ਕਰ ਦਿੱਤਾ। ਜਿਸ ਮਗਰੋਂ ਕਿਸਾਨਾਂ ਨੇ ਫਤਿਹ ਮਾਰਚ ਕੱਢ ਘਰ ਵਾਪਸੀ ਸ਼ੁਰੂ ਕਰ ਦਿੱਤੀ।ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਬਾਰ ਸਾਹਿਬ ਸ਼੍ਰੀ ਅੰਮਿਤਸਰ ਵਿਖੇ ਨਤਮਸਤਕ ਹੋਣਗੀਆਂ। ਕਿਸਾਨਾਂ ਨੇ ਇਸ ਦਾ ਕਿਸਾਨ ਮੋਰਚੇ ਦੀ ਮੀਟਿੰਗ ਸਮੇਂ ਪਹਿਲਾਂ ਹੀ ਐਲਾਨ ਕੀਤਾ ਸੀ।ਕਿਸਾਨ ਆਪਣੀ ਜਿੱਤ ਦੀ ਖੁਸ਼ੀ ਵਜੋਂ ਦਰਬਾਰ ਸਾਹਿਬ ਮੱਥਾ ਟੇਕਣਗੇ।ਇਸ ਮੌਕੇ ਕਿਸਾਨ ਲੀਡਰਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਏਗਾ। 

ਦਸ ਦੇਈਏ ਕਿ ਕਿਸਾਨਾਂ ਨੇ ਸ਼ਨੀਵਾਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਸ਼ੁਰੂ ਕੀਤੀ ਸੀ।ਰਸਤੇ ਵਿੱਚ ਥਾਂ 'ਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਅਤੇ ਢੋਲ-ਭੰਗੜੇ ਨਾਲ ਸਵਾਗਤ ਕੀਤਾ ਗਿਆ।ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿੱਚ ਹੋਏਗੀ।ਕਿਸਾਨਾਂ ਦਾ ਇਹ ਅੰਦੋਲਨ ਲਗਾਤਾਰ 380 ਦਿਨ ਚੱਲਿਆ।ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ।ਕਿਸਾਨਾਂ ਨੇ ਬੀਤੇ ਰਾਤ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਿੰਘੂ ਬਾਰਡਰ ਨੂੰ ਮੋਮਬੱਤੀਆਂ ਨਾਲ ਰੌਸ਼ਨ ਕੀਤਾ।

Farmers will pay obeisance at Darbar Sahib and will be honored by SGPC

local advertisement banners
Comments


Recommended News
Popular Posts
Just Now