ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ    ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ   
ਸਿਗਰਟ-ਤੰਬਾਕੂ, ਕੋਲਡ ਡਰਿੰਕ ਤੇ ਕੱਪੜੇ ਹੋ ਸਕਦੇ ਹਨ ਮਹਿੰਗੇ, ਸਰਕਾਰ GST ਦਰਾਂ 'ਚ ਕਰ ਸਕਦੀ ਹੈ ਵੱਡਾ ਬਦਲਾਅ
December 3, 2024
Cigarettes-Tobacco-Cold-Drinks-M

Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਸਰਕਾਰ GST ਯਾਨੀ ਗੁਡਸ ਐਂਡ ਸਰਵਿਸਿਜ਼ ਟੈਕਸ ਵਿਚ ਕੁਝ ਬਦਲਾਅ ਕਰ ਸਕਦੀ ਹੈ। GST ਦਰਾਂ 'ਚ ਜਲਦ ਹੀ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕਈ ਚੀਜ਼ਾਂ 'ਤੇ ਟੈਕਸ ਵਧ ਸਕਦਾ ਹੈ। ਜੀਐੱਸਟੀ ਦਰ ਨੂੰ ਤਰਕਸੰਗਤ ਬਣਾਉਣ ਲਈ ਗਠਿਤ ਮੰਤਰੀਆਂ ਦੇ ਸਮੂਹ ਨੇ ਸੋਮਵਾਰ ਨੂੰ ਕੋਲਡ ਡਰਿੰਕਸ, ਸਿਗਰੇਟ ਤੇ ਤੰਬਾਕੂ ਵਰਗੇ ਹਾਨੀਕਾਰਕ ਉਤਪਾਦਾਂ 'ਤੇ ਟੈਕਸ ਦੀ ਦਰ ਮੌਜੂਦਾ 28 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਹੈ।


ਜੇਕਰ ਇਹ ਬਦਲਾਅ ਲਾਗੂ ਹੋ ਜਾਂਦੇ ਹਨ ਤਾਂ ਕੋਲਡ ਡਰਿੰਕਸ, ਸਿਗਰਟ ਅਤੇ ਤੰਬਾਕੂ ਦੇ ਨਾਲ-ਨਾਲ ਕੁਝ ਕੱਪੜਿਆਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਨੂੰ 21 ਦਸੰਬਰ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਅੰਤਿਮ ਰੂਪ ਦਿੱਤਾ ਜਾਵੇਗਾ।


ਕੁੱਲ ਮਿਲਾ ਕੇ 148 ਵਸਤੂਆਂ 'ਤੇ ਟੈਕਸ ਦਰਾਂ ਨੂੰ ਬਦਲਣ ਦਾ ਮਤਾ


ਮੰਤਰੀ ਸਮੂਹ ਦੀ ਬੈਠਕ 'ਚ ਲਏ ਗਏ ਫੈਸਲਿਆਂ 'ਤੇ ਅੰਤਿਮ ਫੈਸਲਾ GST ਕੌਂਸਲ ਕਰੇਗੀ। ਮੰਤਰੀਆਂ ਦਾ ਸਮੂਹ ਕੁੱਲ 148 ਵਸਤੂਆਂ 'ਤੇ ਟੈਕਸ ਦਰਾਂ 'ਚ ਬਦਲਾਅ ਦਾ ਪ੍ਰਸਤਾਵ ਜੀਐੱਸਟੀ ਕੌਂਸਲ ਨੂੰ ਦੇਵੇਗਾ। ਇੱਕ ਅਧਿਕਾਰੀ ਨੇ ਕਿਹਾ ਕਿ ਇਸ ਕਦਮ ਦਾ ਸ਼ੁੱਧ ਮਾਲੀਆ ਪ੍ਰਭਾਵ ਹਾਂ-ਪੱਖੀ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਮੰਤਰੀ ਸਮੂਹ ਨੇ ਤੰਬਾਕੂ ਤੇ ਉਸ ਤੋਂ ਬਣੇ ਉਤਪਾਦਾਂ ਤੋਂ ਇਲਾਵਾ ਕੋਲਡ ਡਰਿੰਕਸ 'ਤੇ 35 ਫੀਸਦੀ ਦੀ ਵਿਸ਼ੇਸ਼ ਦਰ ਲਗਾਉਣ ਲਈ ਸਹਿਮਤੀ ਪ੍ਰਗਟਾਈ ਹੈ।


ਜੀਓਐੱਮ ਨੇ 35 ਫੀਸਦੀ ਦੀ ਨਵੀਂ ਦਰ ਦੀ ਸਿਫਾਰਸ਼ ਕੀਤੀ

ਅਧਿਕਾਰੀ ਨੇ ਕਿਹਾ ਕਿ ਪੰਜ, 12, 18 ਅਤੇ 28 ਫੀਸਦੀ ਦੀ ਚਾਰ-ਪੱਧਰੀ ਟੈਕਸ ਸਲੈਬ ਜਾਰੀ ਰਹੇਗੀ ਅਤੇ ਜੀਓਐੱਮ ਦੁਆਰਾ 35 ਫੀਸਦੀ ਦੀ ਨਵੀਂ ਦਰ ਪ੍ਰਸਤਾਵਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਜੀਓਐੱਮ ਨੇ ਪੰਜ ਫੀਸਦੀ ਜੀਐਸਟੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ 1500 ਤੋਂ 10,000 ਰੁਪਏ ਤੱਕ ਦੀ ਕੀਮਤ ਵਾਲੇ ਰੈਡੀਮੇਡ ਕੱਪੜਿਆਂ 'ਤੇ 18 ਫੀਸਦੀ ਅਤੇ 10,000 ਰੁਪਏ ਤੋਂ ਵੱਧ ਕੀਮਤ ਵਾਲੇ ਕੱਪੜਿਆਂ 'ਤੇ 28 ਫੀਸਦੀ ਟੈਕਸ ਲਗਾਇਆ ਜਾਵੇਗਾ।



21 ਦਸੰਬਰ ਨੂੰ ਜੀਐੱਸਟੀ ਕੌਂਸਲ ਦੀ ਮੀਟਿੰਗ 'ਚ ਹੋਵੇਗਾ ਫੈਸਲਾ


ਮੰਤਰੀ ਸਮੂਹ ਦੀ ਰਿਪੋਰਟ 'ਤੇ 21 ਦਸੰਬਰ ਨੂੰ ਜੀਐੱਸਟੀ ਕੌਂਸਲ ਦੀ ਬੈਠਕ 'ਚ ਚਰਚਾ ਹੋਣ ਦੀ ਉਮੀਦ ਹੈ। ਕੌਂਸਲ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ ਅਤੇ ਰਾਜਾਂ ਦੇ ਵਿੱਤ ਮੰਤਰੀ ਵੀ ਇਸ ਵਿੱਚ ਹਿੱਸਾ ਲੈਣਗੇ। ਜੀਐਸਟੀ ਦਰ ਵਿਚ ਤਬਦੀਲੀ ਬਾਰੇ ਅੰਤਿਮ ਫੈਸਲਾ ਸਿਰਫ਼ ਜੀਐਸਟੀ ਕੌਂਸਲ ਹੀ ਲਵੇਗੀ।


ਵਰਤਮਾਨ ਵਿਚ, ਜੀਐੱਸਟੀ ਇਕ ਚਾਰ-ਪੱਧਰੀ ਟੈਕਸ ਢਾਂਚਾ ਹੈ ਜਿਸ ਵਿਚ ਪੰਜ, 12, 18 ਅਤੇ 28 ਫੀਸਦੀ ਦੇ ਸਲੈਬ ਹਨ।


ਇਸ ਦੌਰਾਨ, ਜੀਐਸਟੀ ਮੁਆਵਜ਼ਾ ਉਪਕਰ 'ਤੇ ਗਠਿਤ ਜੀਓਐੱਮ ਨੇ ਆਪਣੀ ਰਿਪੋਰਟ ਪੇਸ਼ ਕਰਨ ਲਈ ਜੀਐਸਟੀ ਕੌਂਸਲ ਤੋਂ ਲਗਭਗ ਛੇ ਮਹੀਨਿਆਂ ਦਾ ਹੋਰ ਸਮਾਂ ਮੰਗਣ ਦਾ ਫੈਸਲਾ ਕੀਤਾ ਹੈ। ਸਮੂਹ ਨੂੰ 31 ਦਸੰਬਰ ਤੱਕ ਜੀਐਸਟੀ ਕੌਂਸਲ ਨੂੰ ਆਪਣੀ ਰਿਪੋਰਟ ਸੌਂਪਣੀ ਸੀ। ਇਸ ਜੀਓਐੱਮ ਦਾ ਗਠਨ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੀ ਅਗਵਾਈ ਵਿਚ ਕੀਤਾ ਗਿਆ ਸੀ। ਇਸ ਵਿਚ ਅਸਾਮ, ਛੱਤੀਸਗੜ੍ਹ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਮੈਂਬਰ ਸ਼ਾਮਲ ਹਨ।

Cigarettes Tobacco Cold Drinks May Become Expensive Government May Make Major Changes In GST Rates

local advertisement banners
Comments


Recommended News
Popular Posts
Just Now