ਵਿਦਿਆਰਥਣਾਂ ਨੇ NIT ਦੇ ਪ੍ਰੋਫੈਸਰ ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼, ਹੰਗਾਮੇ ਤੋਂ ਬਾਅਦ ਪਹੁੰਚੀ ਪੁਲਿਸ, ਜਾਣੋਂ ਪੂਰਾ ਮਾਮਲਾ
February 10, 2024

raghuvanshi /
ਸਟੇਟ ਡੈਸਕ: ਜਲੰਧਰ ਦੀ ਇੱਕ ਐਨਆਈਟੀ ਵਿਵਾਦਾਂ ਵਿੱਚ ਘਿਰ ਗਈ ਹੈ। ਵਿਦਿਆਰਥਣਾਂ ਨੇ ਸੰਸਥਾ ਦੇ ਇਕ ਪ੍ਰੋਫੈਸਰ ਤੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ MBA ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਹੀ ਪ੍ਰੋਫੈਸਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਪ੍ਰੋਫੈਸਰ ਦੀ ਸ਼ਿਕਾਇਤ ਮਹਿਲਾ ਸੈੱਲ ਤੱਕ ਵੀ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰੋਫੈਸਰ ਇੱਕ ਸਾਲ ਪਹਿਲਾਂ ਹੀ ਸੰਸਥਾ ਵਿੱਚ ਆਇਆ ਹੈ। ਪਤਾ ਲੱਗਾ ਹੈ ਕਿ ਐਮਬੀਏ ਦੇ ਨਾਲ-ਨਾਲ ਪੀਐਚਡੀ ਕਰਨ ਵਾਲੀਆਂ ਕੁੜੀਆਂ ਵੀ ਪ੍ਰੋਫੈਸਰਾਂ ਤੋਂ ਪ੍ਰੇਸ਼ਾਨ ਹਨ। ਜਲੰਧਰ ਦੇ ਦਿਹਾਤੀ ਖੇਤਰ ਵਿੱਚ ਵੀ ਪੁਲਿਸ ਪਹੁੰਚ ਗਈ ਹੈ। ਮੀਡੀਆ ਦੇ ਅੰਦਰ ਜਾਣ ਤੇ ਪਾਬੰਦੀ ਹੈ। ਵਿਦਿਆਰਥਣਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ।
Live punjabi tv
Comments
Recommended News
Popular Posts
Just Now