ਸਰਕਾਰ ਨੇ ਈ-ਰਿਕਸ਼ਾ ਨੂੰ ਦੂਰ ਤੋਂ ਰੋਕਣ ਵਾਲੀਆਂ ਐਪਾਂ 'ਤੇ ਕੀਤੀ ਸਖ਼ਤੀ    ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ    Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ    WhatsApp ਦੇ ਨਵੇਂ ਫੀਚਰ ‘ਤੇ ਭਾਰਤ ‘ਚ ਲੱਗੀ ਰੋਕ !    ਬੈਂਗਲੁਰੂ ‘ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ    ਬੈਂਗਲੁਰੂ ‘ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ    ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ    ਕਲਯੁਗੀ ਪਤੀ ਨੇ ਦੋ ਬੱਚਿਆਂ ਦੀ ਮਾਂ ਦਾ ਕੀਤਾ ਗੋਲੀਆਂ ਮਾਰ ਕੇ ਕਤਲ   
ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ BSF ਦੀ ਵੱਡੀ ਕਾਰਵਾਈ, ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ
June 19, 2026
Aropi-Arrested

ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ BSF ਦੀ ਵੱਡੀ ਕਾਰਵਾਈ, ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ





ਸਰਹੱਦੀ ਖੇਤਰ ਵਿੱਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂBSF ਦੀ 117 ਬਟਾਲੀਅਨ ਨੇ ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ'ਤੇ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ


ਬੀਤੀ ਰਾਤBSF ਨੂੰ ਇੱਕ ਖ਼ਾਸ ਖੁਫੀਆ ਸੂਚਨਾ ਪ੍ਰਾਪਤ ਹੋਈ ਸੀ। ਇਸ ਸੂਚਨਾ ਦੇ ਆਧਾਰ'ਤੇ 117 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਹਰੜ ਖੁਰਦ, ਥਾਣਾ ਅਜਨਾਲਾ, ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਕਾਰਵਾਈ ਕਰਦਿਆਂ ਇੱਕ ਸ਼ੱਕੀ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ'ਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ।


ਬਰਾਮਦਗੀ ਵਿੱਚ ਇੱਕAK-47 ਰਾਈਫਲ, 25 ਪਿਸਤੌਲ, 47 ਪਿਸਤੌਲ ਮੈਗਜ਼ੀਨ ਅਤੇ ਇੱਕ ਬੁਲੇਟਪਰੂਫ ਜੈਕਟ ਸ਼ਾਮਲ ਹੈ। ਇਸ ਤੋਂ ਇਲਾਵਾ 368 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ


BSF ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਇਸ ਵੇਲੇ 117 ਬਟਾਲੀਅਨ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਹਥਿਆਰ ਕਿਸ ਮਕਸਦ ਲਈ ਇਕੱਠੇ ਕੀਤੇ ਗਏ ਸਨ ਅਤੇ ਇਸ ਦੇ ਪਿੱਛੇ ਕਿਹੜਾ ਨੈੱਟਵਰਕ ਸਰਗਰਮ ਹੈ।


ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।BSF ਵੱਲੋਂ ਸਰਹੱਦੀ ਖੇਤਰ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

Aropi Arrested

local advertisement banners
Comments


Recommended News
Popular Posts
Just Now