July 2, 2026
ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ
1 ਜੁਲਾਈ2026 ਤੋਂ ਲਾਗੂ ਹੋਏ ਇਸ ਫੈਸਲੇ ਤੋਂ ਬਾਅਦ ਹੁਣ ਵੀਜ਼ਾ ਅਪਲਾਈ ਕਰਨ ਦੀ ਲਾਗਤ ਵਧ ਕੇ ਲਗਭਗ2,500 ਆਸਟ੍ਰੇਲੀਅਨ ਡਾਲਰ (ਕਰੀਬ₹1.64 ਲੱਖ) ਹੋ ਗਈ ਹੈ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬ ਤੋਂ ਜਾਣ ਵਾਲੇ ਸਟੂਡੈਂਟਸ ‘ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਸਟ੍ਰੇਲੀਆ ਨੇ ਇਹ ਫੈਸਲਾ ਦੇਸ਼ ਦੀ ਆਰਥਿਕਤਾ ਵਿੱਚ ਨੌਕਰੀਆਂ ਦੇ ਸੰਕਟ ਨਾਲ ਨਜਿੱਠਣ ਲਈ ਲਿਆ ਹੈ। ਆਸਟ੍ਰੇਲੀਆ ਨੇ ਨਾਨ-ਰਿਫੰਡੇਬਲ (ਨਾ-ਵਾਪਸੀਯੋਗ) ਵੀਜ਼ਾ ਬਿਨੈ-ਪੱਤਰ ਫੀਸ ਵੀ ਵਧਾ ਕੇ750 ਆਸਟ੍ਰੇਲੀਆਈ ਡਾਲਰ (ਲਗਭਗ3.77 ਲੱਖ ਰੁਪਏ) ਕਰ ਦਿੱਤੀ ਹੈ। ਕੁਝ ਹੀ ਮਹੀਨਿਆਂ ਵਿੱਚ ਇਸ ਨੂੰ ਹੋਰ ਵਧਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।”
ਦੱਸ ਦਈਏ ਕਿ ਪਹਿਲਾਂ ਸਟੂਡੈਂਟ ਵੀਜ਼ਾ (ਸਬਕਲਾਸ500) ਲਈ ਐਪਲੀਕੇਸ਼ਨ ਫੀਸ2,000 ਆਸਟ੍ਰੇਲੀਆਈ ਡਾਲਰ ਸੀ, ਜਿਸ ਨੂੰ ਹੁਣ ਵਧਾ ਕੇ2,500 ਡਾਲਰ ਕਰ ਦਿੱਤਾ ਗਿਆ ਹੈ। ਬਾਇਓਮੈਟ੍ਰਿਕ ਅਤੇ ਹੋਰ ਪ੍ਰੋਸੈਸਿੰਗ ਫੀਸਾਂ ਜੋੜਨ ਤੋਂ ਬਾਅਦ ਕੁੱਲ ਖਰਚਾ ਲਗਭਗ₹1.70 ਲੱਖ ਤੱਕ ਪਹੁੰਚ ਸਕਦਾ ਹੈ। ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਹਿਲਾਂ ਹੀ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ।
ਨਵੀਂ ਫੀਸ ਵਾਧੇ ਤੋਂ ਬਾਅਦ ਕੁੱਲ ਖਰਚਾ ਵਧਣ ਨਾਲ ਵਿਦਿਆਰਥੀਆਂ ‘ਤੇ ਆਰਥਿਕ ਬੋਝ ਹੋਰ ਵਧ ਜਾਵੇਗਾ। ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ‘ਤੇ ਇਸ ਦਾ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਵਿਦੇਸ਼ੀ ਸਿੱਖਿਆ ਲਈ ਇੱਥੋਂ ਵੱਡੀ ਗਿਣਤੀ ਵਿੱਚ ਅਪਲਾਈ ਕੀਤਾ ਜਾਂਦਾ ਹੈ।
Australia student