ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ     ਸਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਰਦਾਰ ਬਹਾਦੁਰ ਸਿੰਘ ਤੇ ਸਰਦਾਰਨੀ ਪਰਵਿੰਦਰ ਕੌਰ ਦਾ ‘ਡਿਸਟਿੰਗਵਿਸ਼ਡ ਸੇਵਾ ਐਵਾਰਡ’ ਨਾਲ ਸਨਮਾਨ    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ ਤੇਜ਼    PSEB ਨੇ ਲਾਂਚ ਕੀਤਾ ‘ਪੁਸਤਕ ਪੋਰਟਲ’, ਕਿਤਾਬਾਂ ‘ਤੇ ਮਿਲੇਗੀ 15 ਫੀਸਦ ਛੋਟ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ    ਪੂਰਬੀ ਪਾਕਿਸਤਾਨ ਵਿੱਚ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 14 ਬੱਚਿਆਂ ਦੀ ਮੌਤ    ਭਾਰਤੀ ਫੌਜ ਦੇ ਨਵੇਂ ਸੈਨਾ ਮੁਖੀ ਬਣੇ ਜਨਰਲ ਧੀਰਜ ਸੇਠ, ਜਨਰਲ ਉਪੇਂਦਰ ਦਿਵੇਦੀ ਦੀ ਥਾਂ ਸੰਭਾਲਿਆ ਅਹੁਦਾ    ਪੰਜਾਬ ‘ਚ ਨਵੇਂ DGP ਨੂੰ ਲੈ ਕੇ UPSC ਦੀ ਬੈਠਕ ਅੱਜ, 3 ਸੀਨੀਅਰ IPS ਅਧਿਕਾਰੀਆਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ    ਅੰਬਾਲਾ : 4 ਸਾਲਾ ਮਾਸੂਮ 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ, ਪਿਤਾ ਨਾਲ ਆਇਆ ਸੀ ਖੇਤ    ਲਾਟਰੀਆਂ ਪਾ-ਪਾ ਸਿਰ ’ਤੇ ਚੜ੍ਹਿਆ 15 ਲੱਖ ਦਾ ਕਰਜ਼ਾ, ਹੁਣ ਨਿਕਲੀ 1 ਕਰੋੜ ਦੀ ਲਾਟਰੀ!    ਕਾਂਗਰਸ MP ਧਰਮਵੀਰ ਗਾਂਧੀ ਦਾ ਬਿਆਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ‘ਚ ਭੰਗ ਤੇ ਅਫੀਮ ਦੀਆਂ ਦੁਕਾਨਾਂ ਖੋਲ੍ਹੋ   
ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ
July 1, 2026
Three-Day-Gurmat-Samagam-Held

ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ



ਰੈਂਟਨ,ਵਾਸ਼ਿੰਗਟਨ(ਗੁਰਪ੍ਰੀਤ ਸਿੰਘ ਧੰਜੂ )– ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਏ ਗਏ । ਇਸ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਗੁਰੂ ਘਰ ਦੀਆਂ ਸੇਵਾਵਾਂ ਦਾ ਲਾਹਾ ਪ੍ਰਾਪਤ ਕਰ ਰਹੀ ਹੈ।


ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀ ਜਥਿਆਂ ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣਾ ਵਾਲੇ), ਭਾਈ ਹਰਚਰਨ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅਤੇ ਭਾਈ ਜਸਵੀਰ ਸਿੰਘ ਜੀ (ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਦੇ ਛੋਟੇ ਭਰਾ) ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾ ਰਿਹਾ ਹੈ।


ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਗੁਰਬਾਣੀ ਦੇ ਪ੍ਰਵਾਹ ਅਤੇ ਸ਼ਾਮ ਸਮੇਂ ਹੋਣ ਵਾਲੇ ਕੀਰਤਨ ਦਰਬਾਰ ਵਿੱਚ ਸ਼ਮੂਲੀਅਤ ਕਰਨ। ਸੰਗਤ ਨੂੰ ਗੁਰੂ ਘਰ ਦੀਆਂ ਵੱਖ-ਵੱਖ ਸੇਵਾਵਾਂ ਵਿੱਚ ਹਿੱਸਾ ਲੈ ਕੇ ਗੁਰੂ ਦੀਆਂ ਬਖ਼ਸ਼ਿਸ਼ਾਂ ਅਤੇ ਆਤਮਿਕ ਆਨੰਦ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ ਗਈ ਹੈ।


ਗੁਰੂ ਨਾਨਕ ਸੇਵਾ ਸੁਸਾਇਟੀ ਸਿਆਟਲ’ ਵੱਲੋਂ ਸਮਾਗਮਾਂ ਦੌਰਾਨ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ, ਜਿੱਥੇ ਸੰਗਤ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਸੇਵਾ ਨਿਭਾ ਰਹੀ ਹੈ।

Three Day Gurmat Samagam Held

local advertisement banners
Comments


Recommended News
Popular Posts
Just Now