ਭਾਰਤ ਭੂਸ਼ਣ ਆਸ਼ੂ ਨੇ PPCC ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਲੀਡਰਸ਼ਿਪ ਨਾਲ ਬੈਠ ਕੇ ਲੁਧਿਆਣਾ ਚੋਣ ਹਾਰਨ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ: ਰਾਜਾ ਵੜਿੰਗ    ਪੰਜਾਬ 'ਚ ਮਾਨਸੂਨ ਦੀ 48 ਘੰਟੇ ਪਹਿਲਾਂ ਐਂਟਰੀ, ਮੀਂਹ ਸਬੰਧੀ ਅਲਰਟ ਜਾਰੀ    ਪੰਜਾਬ ਪਾਵਰਕਾਮ ਨੇ 20 ਦਿਨਾਂ 'ਚ 109 ਬਿਜਲੀ ਕੁਨੈਕਸ਼ਨ ਕੱਟੇ, ਬਕਾਇਆ ਬਿੱਲਾਂ ਦਾ ਵੱਡਾ ਪਹਾੜ    IND Vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ    ਪ੍ਰਧਾਨ ਮੰਤਰੀ ਮੋਦੀ ਅੱਜ ਬਿਹਾਰ ਵਾਸੀਆਂ ਨੂੰ ਦੇਣਗੇ 5,736 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਤੋਹਫ਼ਾ    Corona Virus: ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਤੀਜੀ ਮੌ.ਤ    IND ਬਨਾਮ ENG: ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਆਗਾਜ਼    ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲੇ ਦੂਜੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ    ਲੁਧਿਆਣਾ ਪੱਛਮੀ ਸੀਟ 'ਤੇ ਸ਼ਾਮ 7 ਵਜੇ ਤੱਕ 51.33% ਵੋਟਿੰਗ ਦਰਜ   
'ਕਲਕੀ 2898 ਈਡੀ' ਬਾਕਸ ਆਫਿਸ 'ਤੇ ਮਚਾ ਰਹੀ ਧਮਾਲ, ਫਿਲਮ ਨੇ ਕੀਤੀ ਜ਼ਬਰਦਸਤ ਕਮਾਈ, ਫਿਲਮ 'ਪਠਾਨ' ਦਾ ਤੋੜਿਆ ​​ਰਿਕਾਰਡ
July 12, 2024
-Kalki-2898-ED-Broke-The-Record-

Admin / Entertainment

ਐਂਟਰਟੇਨਮੈਂਟ ਡੈਸਕ : ਸੁਪਰਸਟਾਰ ਪ੍ਰਭਾਸ, ਦੀਪਿਕਾ ਪਾਦੁਕੋਣ ਅਤੇ ਅਮਿਤਾਭ ਬੱਚਨ ਦੀ ਫਿਲਮ 'ਕਲਕੀ 2898 ਈਡੀ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ ਦੋ ਹਫਤੇ ਹੋ ਗਏ ਹਨ ਪਰ ਇਸ ਦੀ ਕਮਾਈ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਿਰਫ 11 ਦਿਨਾਂ ਵਿਚ 'ਕਲਕੀ 2898 ਈ.' ਨੇ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਨੇ ਸੰਨੀ ਦਿਓਲ ਦੀ 'ਗਦਰ 2' ਦਾ ਰਿਕਾਰਡ ਤੋੜਿਆ ਸੀ ਪਰ ਹੁਣ ਇਸ ਫਿਲਮ ਨੇ ਸ਼ਾਹਰੁਖ ਖਾਨ ਦੀ 'ਪਠਾਨ' ਨੂੰ ਮਾਤ ਦਿੱਤੀ ਹੈ।


ਪਹਿਲੇ ਹਫਤੇ ਕੀਤਾ ਸੀ 414 ਕਰੋੜ ਦਾ ਕਾਰੋਬਾਰ

ਪ੍ਰਭਾਸ ਦੀ ਸਾਇੰਸ ਫਿਕਸ਼ਨ ਫਿਲਮ 'ਕਲਕੀ 2898 ਈਡੀ' ਨੇ ਪਹਿਲੇ ਹਫਤੇ ਕੁੱਲ 414.85 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਸੀ। ਹਾਲਾਂਕਿ ਦੂਜੇ ਹਫਤੇ ਫਿਲਮ ਦੀ ਕਮਾਈ ਵਿਚ ਗਿਰਾਵਟ ਆਈ ਹੈ। 'ਕਲਕੀ 2898 ਈਡੀ' ਨੇ 9ਵੇਂ ਦਿਨ 16.7 ਕਰੋੜ, 10ਵੇਂ ਦਿਨ 34.15 ਕਰੋੜ, 11ਵੇਂ ਦਿਨ 44.35 ਕਰੋੜ, 12ਵੇਂ ਦਿਨ 10.4 ਕਰੋੜ, 13ਵੇਂ ਦਿਨ 8.8 ਕਰੋੜ ਅਤੇ 14ਵੇਂ ਦਿਨ 7.5 ਕਰੋੜ ਦਾ ਕਾਰੋਬਾਰ ਕੀਤਾ ਸੀ। ਹੁਣ ਇਸ ਦੀ 15ਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।


'ਪਠਾਨ' ਦਾ ਟੁੱਟਿਆ ਰਿਕਾਰਡ

ਸੈਕਨਲਿਕ ਰਿਪੋਰਟ ਮੁਤਾਬਕ 'ਕਲਕੀ 2898 ਈਡੀ' ਨੇ 15ਵੇਂ ਦਿਨ ਯਾਨੀ ਤੀਜੇ ਵੀਰਵਾਰ ਨੂੰ ਦੇਸ਼ ਭਰ ਦੀਆਂ ਸਾਰੀਆਂ ਭਾਸ਼ਾਵਾਂ ਵਿਚ 6.7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਤੱਕ 'ਕਲਕੀ 2898 ਈਡੀ' ਨੇ ਘਰੇਲੂ ਬਾਕਸ ਆਫਿਸ 'ਤੇ 543.45 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਫਿਲਮ ਨੇ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। 'ਪਠਾਨ' ਨੇ ਦੇਸ਼ ਭਰ ਵਿਚ ਕੁੱਲ 543.05 ਰੁਪਏ ਦਾ ਕਾਰੋਬਾਰ ਕੀਤਾ। ਇਸ ਤੋਂ ਪਹਿਲਾਂ 'ਕਲਕੀ 2898 ਈ.' ਨੇ ਸਿਰਫ 13 ਦਿਨਾਂ ਵਿਚ ਸੰਨੀ ਦਿਓਲ ਦੀ 'ਗਦਰ 2' ਦਾ ਰਿਕਾਰਡ ਤੋੜ ਦਿੱਤਾ ਸੀ।

Kalki 2898 ED Broke The Record Of The Film Pathan

local advertisement banners
Comments


Recommended News
Popular Posts
Just Now