ਬਿਕਰਮ ਮਜੀਠੀਆ ਵੱਲੋਂ ਮੋਹਾਲੀ ਅਦਾਲਤ 'ਚ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ    ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਸੋਸ਼ਲ ਮੀਡੀਆ 'ਤੇ ਵਿਰੋਧ    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ    IND Vs ENG: ਲਾਰਡਜ਼ ਟੈਸਟ 'ਚ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ    ਪੰਜਾਬ ਸਰਕਾਰ 3083 ਪਿੰਡਾਂ 'ਚ ਬਣਾਏਗੀ ਹਾਈ ਵੈਲਿਊ ਗਰਾਊਂਡ    IND Vs ENG: ਤੀਜੇ ਟੈਸਟ ਦਾ ਅੱਜ ਆਖਰੀ ਦਿਨ, ਭਾਰਤ ਨੂੰ ਜਿੱਤ ਲਈ 135 ਦੌੜਾਂ ਦੀ ਲੋੜ    ਪੰਜਾਬ ਕਾਂਗਰਸ ਦਾ ਅੱਜ ਲੁਧਿਆਣਾ 'ਚ ਧਰਨਾ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ    ED ਨੂੰ ਪੰਜਾਬ ਤੇ ਹਰਿਆਣਾ 'ਚ ਛਾਪੇਮਾਰੀ ਦੌਰਾਨ ਮਿਲੇ ਜਾਅਲੀ ਮੋਹਰਾਂ ਤੇ ਵੀਜ਼ਾ ਟੈਂਪਲੇਟ    ਅਹਿਮਦਾਬਾਦ 'ਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਆਇਆ ਸਾਹਮਣੇ    ਦਿੱਲੀ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ   
Punjab 95 : ਦਿਲਜੀਤ ਦੋਸਾਂਝ ਦੀ ਫਿਲਮ 'ਤੇ ਸੈਂਸਰ ਬੋਰਡ ਨੇ ਕਿਉਂ ਲਾਏ 85 ਕੱਟ ?
July 17, 2024
Why-Did-The-Censor-Board-Put-85-

Admin / Entertainment

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦਾ ਵੱਡਾ ਨਾਂ ਦਿਲਜੀਤ ਦੋਸਾਂਝ ਇਸ ਸਮੇਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਇਸ ਵਿੱਚ ਪੰਜਾਬੀ ਹੀ ਨਹੀਂ, ਹਿੰਦੀ ਫ਼ਿਲਮਾਂ ਵੀ ਸ਼ਾਮਲ ਹਨ। ਹਾਲ ਹੀ ਵਿਚ ਉਹ 'ਕ੍ਰੂ' ਵਿਚ ਨਜ਼ਰ ਆਏ ਸੀ। ਇਸ ਤੋਂ ਪਹਿਲਾਂ ਉਹ ਗੁੱਡ ਨਿਊਜ਼, ਸੂਰਮਾ ਅਤੇ ਫਿਲੌਰੀ ਵਰਗੀਆਂ ਫਿਲਮਾਂ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਜਲਦ ਹੀ ਇਕ ਫਿਲਮ ਆ ਰਹੀ ਹੈ, ਜਿਸਦਾ ਨਾਮ ਹੈ ਪੰਜਾਬ 95। ਇਹ ਉਸਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮਾਂ ਵਿਚੋਂ ਇਕ ਹੈ। ਪਰ ਮਾਮਲਾ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲਟਕਦਾ ਨਜ਼ਰ ਆ ਰਿਹਾ ਹੈ। ਦਰਅਸਲ CBFC ਨੇ ਫਿਲਮ 'ਤੇ ਕੈਂਚੀ ਚਲਾ ਦਿੱਤੀ ਹੈ। ਤਾਜ਼ਾ ਅਪਡੇਟ ਤੋਂ ਪਤਾ ਚੱਲਿਆ ਹੈ ਕਿ ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟ ਲਗਾਏ ਹਨ।

ਦਿਲਜੀਤ ਦੋਸਾਂਝ ਦੀ ਪੰਜਾਬ 95 ਨੂੰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ।


ਅਸਲ 'ਚ ਦਿਲਜੀਤ ਦੋਸਾਂਝ ਫਿਲਮ ਵਿਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਅ ਰਹੇ ਹਨ। ਉਸ ਨੇ ਸਿੱਖ ਨੌਜਵਾਨਾਂ ਦੇ ਲਾਪਤਾ ਅਤੇ ਕਤਲ ਦੀ ਜਾਂਚ ਕੀਤੀ ਸੀ। ਇਹ ਉਹ ਲੋਕ ਹਨ ਜੋ 1984-1994 ਦਰਮਿਆਨ ਪੰਜਾਬ ਦੇ ਵਿਦਰੋਹ ਦੌਰਾਨ ਲਾਪਤਾ ਹੋ ਗਏ ਸਨ। ਹਾਲ ਹੀ ਵਿੱਚ ਮਿਡ-ਡੇਅ ਵਿੱਚ ਇੱਕ ਰਿਪੋਰਟ ਛਪੀ ਸੀ। ਫਿਲਮ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਸੈਂਸਰ ਬੋਰਡ ਨੇ ਫਿਲਮ 'ਚ 85 ਕੱਟ ਲਗਾਉਣ ਲਈ ਕਹਿ ਦਿੱਤਾ ਹੈ। ਇੰਨਾ ਹੀ ਨਹੀਂ ਮੇਕਰਸ ਦੀਆਂ ਪਰੇਸ਼ਾਨੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੈਂਸਰ ਬੋਰਡ ਫਿਲਹਾਲ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਸਰਟੀਫਿਕੇਟ ਦੇਣ ਬਾਰੇ ਵਿਚਾਰ ਕਰ ਰਿਹਾ ਹੈ।

ਸੂਤਰ ਮੁਤਾਬਕ ਰਿਪੋਰਟ ਵਿਚ ਇਹ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਕਿ ਸੈਂਸਰ ਬੋਰਡ 85 ਕੱਟਾਂ ਲਈ ਸਹਿਮਤ ਹੋ ਗਿਆ ਹੈ। ਪਰ ਫਿਰ ਵੀ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਇਹ ਫਿਲਮ ਇਕ ਵਿਵਾਦਤ ਵਿਸ਼ੇ 'ਤੇ ਆਧਾਰਿਤ ਹੈ। ਫਿਰ ਵੀ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ। ਸੀਬੀਐਫਸੀ ਨੇ ਫਿਲਮ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।


ਹਾਲਾਂਕਿ ਦਿਲਜੀਤ ਦੋਸਾਂਝ ਦੀ ਫਿਲਮ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੈਂਸਰ ਬੋਰਡ ਨੇ ਉਨ੍ਹਾਂ ਦੀ ਫਿਲਮ 'ਤੇ ਇਤਰਾਜ਼ ਜਤਾਇਆ ਸੀ। ਨਾਮ ਸੀ- ਘੱਲੂਘਾਰਾ। ਉਸ ਸਮੇਂ ਫਿਲਮ 'ਤੇ 21 ਕੱਟ ਲਗਾਉਣ ਲਈ ਕਿਹਾ ਗਿਆ ਸੀ। ਨਾਲ ਹੀ ਇਸ ਦਾ ਨਾਂ ਬਦਲਣ ਲਈ ਵੀ ਕਿਹਾ ਗਿਆ ਸੀ। ਜਿਸ ਤੋਂ ਬਾਅਦ ਰੌਨੀ ਸਕ੍ਰੂਵਾਲਾ ਨੇ ਬਾਂਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਸੈਂਸਰ ਬੋਰਡ ਦੇ ਖਿਲਾਫ ਮਾਮਲਾ ਹਾਈਕੋਰਟ ਪਹੁੰਚ ਗਿਆ। ਪਰ ਨਤੀਜੇ ਵਜੋਂ, ਫਿਲਮ ਨੂੰ 2023 ਟੋਰਾਂਟੋ ਫੈਸਟੀਵਲ ਲਾਈਨ-ਅੱਪ ਤੋਂ ਬਾਹਰ ਕਰਨਾ ਪਿਆ।



Why Did The Censor Board Put 85 Cuts On Punjab 95

local advertisement banners
Comments


Recommended News
Popular Posts
Just Now