March 13, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਤੇ ਮਾਰੀਸ਼ਸ ਦੇ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਦੋਵਾਂ ਦੇਸ਼ਾਂ ਨੇ ਆਪਣੇ ਸਹਿਯੋਗ ਨੂੰ 'ਵਿਸਤ੍ਰਿਤ ਰਣਨੀਤਕ ਭਾਈਵਾਲੀ' ਦਾ ਦਰਜਾ ਦਿੱਤਾ ਹੈ। ਇਸ ਤਹਿਤ ਵਪਾਰ, ਸਮੁੰਦਰੀ ਸੁਰੱਖਿਆ ਅਤੇ ਡਿਜੀਟਲ ਭੁਗਤਾਨ ਸਮੇਤ ਅੱਠ ਵੱਡੇ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਗਲੋਬਲ ਸਾਊਥ' ਦੇ ਵਿਕਾਸ ਲਈ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ, ਜਿਸ ਦਾ ਨਾਮ "ਮਹਾਸਾਗਰ" (ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਖੇਤਰ ਵਿੱਚ ਵਿਕਾਸ - OCEAN) ਰੱਖਿਆ ਗਿਆ ਹੈ।
ਸਮਝੌਤੇ ਦੇ ਮੁੱਖ ਬੰਦੂ:
ਸਰਹੱਦ ਪਾਰ ਦੇ ਲੈਣ-ਦੇਣ ਵਿਚ ਰਾਸ਼ਟਰੀ ਮੁਦਰਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ।
ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ।
ਮਨੀ ਲਾਂਡਰਿੰਗ ਨੂੰ ਰੋਕਣ ਲਈ ਸਾਂਝੇ ਯਤਨ।
MSME (ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼) ਸੈਕਟਰ ਵਿੱਚ ਭਾਈਵਾਲੀ ਵਧਾਉਣ ਲਈ।
ਪੀਐਮ ਮੋਦੀ ਨੇ ਮਾਰੀਸ਼ਸ ਨੂੰ ਵੱਡੇ ਤੋਹਫ਼ਿਆਂ ਦਾ ਕੀਤਾ ਐਲਾਨ
ਮਾਰੀਸ਼ਸ ਵਿੱਚ ਨਵੀਂ ਸੰਸਦ ਦੀ ਇਮਾਰਤ ਬਣੇਗੀ ਜੋ ਭਾਰਤ ਦੇ ਸਹਿਯੋਗ ਨਾਲ ਤਿਆਰ ਹੋਵੇਗੀ।
100 ਕਿਲੋਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਪ੍ਰਾਜੈਕਟ ਦਾ ਆਧੁਨਿਕੀਕਰਨ ਹੋਵੇਗਾ।
50 ਕਰੋੜ ਮਾਰੀਸ਼ਸ ਰੁਪਏ ਦੇ ਭਾਈਚਾਰਕ ਵਿਕਾਸ ਪ੍ਰੋਜੈਕਟ ਸ਼ੁਰੂ ਹੋਣਗੇ।
UPI ਅਤੇ Rupay ਕਾਰਡਾਂ ਰਾਹੀਂ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
"ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਪਬਲਿਕ ਸਰਵਿਸ ਐਂਡ ਇਨੋਵੇਸ਼ਨ" ਦਾ ਉਦਘਾਟਨ ਕੀਤਾ ਗਿਆ।
India Mauritius PM Modi Signs 8 Important Agreements Gives 5 Big Gifts To Mauritius
