July 27, 2024
Admin / HEALTH
ਹੈਲਥ ਡੈਸਕ : ਆਮ ਤੌਰ 'ਤੇ ਲੋਕ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਸਟੋਰ ਕਰਦੇ ਹਨ। ਜਦੋਂ ਕਿ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਰੱਖਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਚਾਹੋ ਤਾਂ ਪਾਣੀ ਰੱਖਣ ਲਈ ਤਾਂਬੇ ਦੀ ਬੋਤਲ ਜਾਂ ਕਿਸੇ ਤਾਂਬੇ ਦੇ ਭਾਂਡੇ ਦੀ ਵਰਤੋਂ ਕਰ ਸਕਦੇ ਹੋ। ਦੱਸਣਯੋਗ ਹੈ ਕਿ ਤਾਂਬੇ ਦੇ ਭਾਂਡੇ ਵਿਚ ਪਾਣੀ ਰੱਖ ਕੇ ਇਸ ਦਾ ਸੇਵਨ ਕਰਨ ਨਾਲ ਸਿਰਫ ਇਕ ਨਹੀਂ ਸਗੋਂ ਕਈ ਸਿਹਤ ਲਾਭ ਹੁੰਦੇ ਹਨ। ਅਸਲ ਵਿੱਚ, ਜਦੋਂ ਪਾਣੀ ਨੂੰ ਤਾਂਬੇ ਦੇ ਭਾਂਡੇ ਵਿਚ ਅੱਠ ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਰੱਖਿਆ ਜਾਂਦਾ ਹੈ। ਫਿਰ ਤਾਂਬੇ ਦੇ ਕੁਝ ਹਿੱਸੇ ਪਾਣੀ ਵਿਚ ਘੁਲ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਤਾਂਬੇ ਦੇ ਭਾਂਡੇ 'ਚ
ਤਾਂਬੇ ਦੇ ਭਾਂਡੇ 'ਚ ਪਾਣੀ ਰੱਖ ਕੇ ਪੀਣ ਦੇ ਫਾਇਦੇ
1. ਕੈਂਸਰ ਨਾਲ ਲੜਨ 'ਚ ਮਦਦਗਾਰ
ਫਰੀ ਰੈਡੀਕਲਸ ਅਤੇ ਉਹਨਾਂ ਦੇ ਹਾਨੀਕਾਰਕ ਪ੍ਰਭਾਵ ਕੈਂਸਰ ਦੇ ਮੁੱਖ ਕਾਰਨ ਹਨ। ਤਾਂਬਾ ਇਕ ਮਸ਼ਹੂਰ ਐਂਟੀਆਕਸੀਡੈਂਟ ਹੈ ਜੋ ਸਾਰੇ ਫ੍ਰੀ ਰੈਡੀਕਲਸ ਦੇ ਵਿਰੁੱਧ ਲੜਦਾ ਹੈ ਅਤੇ ਉਹਨਾਂ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਦੇ ਨਾਲ, ਤਾਂਬਾ ਮੇਲੇਨਿਨ ਦੇ ਉਤਪਾਦਨ ਵਿਚ ਮਦਦ ਕਰਦਾ ਹੈ, ਜੋ ਸੂਰਜ ਦੀਆਂ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਵੀ ਬਚਾਉਂਦਾ ਹੈ।
2. ਹਾਈ ਬਲੱਡ ਪ੍ਰੈਸ਼ਰ ਨੂੰ ਕਰ ਸਕਦਾ ਹੈ ਕੰਟਰੋਲ
ਅਮਰੀਕਨ ਕੈਂਸਰ ਸੁਸਾਇਟੀ ਦੇ ਅਨੁਸਾਰ, ਤਾਂਬਾ ਕੋਲੇਸਟ੍ਰੋਲ ਅਤੇ ਟ੍ਰਾਈਗਲਾਈਸਰਾਈਡ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ। ਜੇਕਰ ਬਚਪਨ ਤੋਂ ਹੀ ਕਿਸੇ ਦੇ ਸਰੀਰ ਵਿਚ ਤਾਂਬੇ ਦੀ ਕਮੀ ਹੈ, ਤਾਂ ਇਹ ਹਾਈਪੋਟੈਂਸ਼ਨ ਦੇ ਵਿਕਾਸ ਦਾ ਕਾਰਨ ਬਣਦੀ ਹੈ। ਜੇਕਰ ਕਿਸੇ ਬਾਲਗ ਦੇ ਸਰੀਰ ਵਿੱਚ ਤਾਂਬੇ ਦੀ ਕਮੀ ਹੈ, ਤਾਂ ਉਸਨੂੰ ਹਾਈਪਰਟੈਨਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
3. ਅਨੀਮੀਆ ਤੋਂ ਬਚਾਅ ਕਰ ਸਕਦਾ ਹੈ
ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਨਾਲ ਅਨੀਮੀਆ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਦੱਸਣਯੋਗ ਹੈ ਕਿ ਸਰੀਰ ਵਿਚ ਤਾਂਬੇ ਦੀ ਕਮੀ ਨਾਲ ਹੈਮੈਟੋਲੋਜੀਕਲ ਡਿਸਆਰਡਰ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਚਿੱਟੇ ਖੂਨ ਦੇ ਸੈੱਲ ਵੀ ਘੱਟ ਹੋ ਜਾਂਦੇ ਹਨ। ਤਾਂਬਾ ਭੋਜਨ ਵਿਚ ਹੀਮੋਗਲੋਬਿਨ ਬਣਾਉਣ ਵਿਚ ਮਦਦ ਕਰਦਾ ਹੈ। ਇਹ ਸਰੀਰ ਵਿਚ ਆਇਰਨ ਨੂੰ ਸੋਖਣ 'ਚ ਮਦਦਗਾਰ ਸਾਬਤ ਹੁੰਦਾ ਹੈ, ਜਿਸ ਦੀ ਕਮੀ ਨਾਲ ਅਨੀਮੀਆ ਹੋ ਜਾਂਦਾ ਹੈ।
4. ਗਠੀਆ ਅਤੇ ਜੋੜਾਂ ਦੀ ਸੋਜ ਤੋਂ ਰਾਹਤ
ਤਾਂਬੇ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਗਠੀਆ ਅਤੇ ਰੂਮੇਟਾਈਡ ਅਰਥਰਾਈਟਸ ਤੋਂ ਪੀੜਤ ਮਰੀਜ਼ਾਂ ਨੂੰ ਬਹੁਤ ਰਾਹਤ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਹੀ ਤਾਂਬੇ ਵਿਚ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਗੁਣ ਹੁੰਦੇ ਹਨ। ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਗਠੀਆ ਦਾ ਬਿਹਤਰ ਇਲਾਜ ਸਾਬਤ ਹੋ ਸਕਦਾ ਹੈ।
5. ਪਾਚਨ 'ਚ ਮਦਦਗਾਰ
ਆਯੁਰਵੇਦ ਦਾ ਦਾਅਵਾ ਹੈ ਕਿ "ਤਾਂਬੇ ਦਾ ਪਾਣੀ" ਪੀਣ ਨਾਲ ਪੇਟ ਨੂੰ ਡੀਟੌਕਸਫਾਈ ਅਤੇ ਸਾਫ਼ ਹੁੰਦਾ ਹੈ। ਤਾਂਬੇ ਵਿਚ ਅਜਿਹੇ ਗੁਣ ਵੀ ਹੁੰਦੇ ਹਨ ਜੋ ਪੈਰੀਸਟਾਲਿਸਿਸ (ਪੇਟ ਦੀ ਪਰਤ ਦਾ ਤਾਲਬੱਧ ਵਿਸਤਾਰ ਅਤੇ ਸੰਕੁਚਨ) ਨੂੰ ਉਤੇਜਿਤ ਕਰਦੇ ਹਨ, ਪੇਟ ਦੀ ਪਰਤ ਦੀ ਸੋਜ ਨੂੰ ਘਟਾਉਂਦੇ ਹਨ ਅਤੇ ਬਿਹਤਰ ਪਾਚਨ ਵਿਚ ਸਹਾਇਤਾ ਕਰਦੇ ਹਨ। ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣਾ ਪੇਟ ਦੇ ਅਲਸਰ, ਬਦਹਜ਼ਮੀ ਅਤੇ ਪੇਟ ਦੀ ਇਨਫੈਕਸ਼ਨ ਨੂੰ ਠੀਕ ਕਰਨ ਦਾ ਬਿਹਤਰ ਤਰੀਕਾ ਹੋ ਸਕਦਾ ਹੈ।
6. ਝੁਰੜੀਆਂ ਨੂੰ ਕਰੇ ਘੱਟ
ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਅਤੇ ਸੈੱਲ ਚਿਹਰੇ 'ਤੇ ਹੋਣ ਵਾਲੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਨੈਚੁਰਲ ਤਰੀਕੇ ਨਾਲ ਠੀਕ ਕਰਦਾ ਹੈ।
7. ਭਾਰ ਕਰੇ ਘੱਟ
ਤਾਂਬੇ ਦੀ ਬੋਤਲ 'ਚ ਰੱਖਿਆ ਹੋਇਆ ਪਾਣੀ ਪੀਣ ਨਾਲ ਸਰੀਰ ਦਾ ਭਾਰ ਬਹੁਤ ਜਲਦ ਘੱਟ ਹੁੰਦਾ ਹੈ ਕਿਉਂਕਿ ਇਹ ਪਾਣੀ ਪੀਣ ਨਾਲ ਸਰੀਰ ਦੀ ਐਕਸਟਰਾ ਫੈਟ, ਵਸਾ ਪਿਘਲ ਜਾਂਦੀ ਹੈ।
ਕਿੰਨੀ ਮਾਤਰ 'ਚ ਪੀਣਾ ਚਾਹੀਦਾ ਹੈ ਪਾਣੀ
ਆਯੁਰਵੇਦ ਅਨੁਸਾਰ ਤਾਂਬੇ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਦਿਨ ਵਿਚ ਦੋ ਗਲਾਸ ਤਾਂਬੇ ਦਾ ਪਾਣੀ ਪੀਣਾ ਕਾਫੀ ਹੈ। ਇਸ ਪਾਣੀ ਨੂੰ ਪੀਣ ਲਈ ਸ਼ਰਤ ਇਹ ਹੈ ਕਿ ਪੇਟ ਖਾਲੀ ਹੋਣਾ ਚਾਹੀਦਾ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਲਗਾਤਾਰ ਪੰਦਰਾਂ ਦਿਨਾਂ ਤੱਕ ਪੀਣ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਇਸ ਤੋਂ ਬਰੇਕ ਲਵੋ। ਇਸ ਸਮੇਂ ਦੌਰਾਨ, ਸਰੀਰ ਵਿੱਚੋਂ ਵਾਧੂ ਤਾਂਬਾ ਅਤੇ ਹੋਰ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ।
ਇਹ ਸਾਵਧਾਨੀਆਂ ਜ਼ਰੂਰੀ
- ਤਾਂਬੇ ਦੀਆਂ ਬੋਤਲਾਂ ਜਾਂ ਬਰਤਨਾਂ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਨੂੰ ਸਰਟੀਫਿਕੇਟ ਦੇ ਨਾਲ ਹੀ ਖਰੀਦਿਆ ਜਾਵੇ। ਇਹ ਪੂਰੀ ਤਰ੍ਹਾਂ ਤਾਂਬੇ ਦੇ ਬਣੇ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਹੋਰ ਧਾਤ ਦੇ ਮਿਸ਼ਰਣ ਦੇ ਬਣੇ ਹੋਣ।
- ਨਵੇਂ ਬਰਤਨ ਨੂੰ ਨਿੰਬੂ ਪਾਣੀ ਨਾਲ ਧੋਵੋ, ਫਿਰ ਇਸ ਦੀ ਵਰਤੋਂ ਕਰੋ।
- ਬੋਤਲ ਜਾਂ ਬਰਤਨ ਨੂੰ ਹਰ ਰੋਜ਼ ਭਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੋ। ਪੁਰਾਣਾ ਪਾਣੀ ਖਾਲੀ ਕਰਕੇ ਨਵਾਂ ਪਾਣੀ ਭਰੋ।
- ਤਾਂਬੇ ਦੇ ਭਾਂਡੇ ਵਿਚ ਪਾਣੀ ਜਾਂ ਬੋਤਲਾਂ ਨੂੰ ਕਦੇ ਵੀ ਫਰਿੱਜ ਵਿਚ ਨਾ ਰੱਖੋ।
- ਤਾਂਬੇ ਦੇ ਭਾਂਡੇ ਦੇ ਪਾਣੀ ਨੂੰ ਕਿਸੇ ਹੋਰ ਧਾਤ ਵਿਚ ਖਾਲੀ ਨਾ ਕਰੋ। ਇਸ ਨੂੰ ਤਾਂਬੇ ਦੇ ਭਾਂਡੇ ਜਾਂ ਬੋਤਲ ਤੋਂ ਹੀ ਪੀਓ। ਕੱਚ ਦੇ ਗਲਾਸ ਵਿਚ ਪੀ ਸਕਦੇ ਹੋ।
- ਜੇਕਰ ਤੁਹਾਨੂੰ ਗਰਮ ਜਾਂ ਕੋਸਾ ਪਾਣੀ ਪੀਣ ਦੀ ਆਦਤ ਹੈ ਤਾਂ ਗੈਸ 'ਤੇ ਤਾਂਬੇ ਦਾ ਭਾਂਡਾ ਹੀ ਰੱਖੋ। ਕਿਸੇ ਹੋਰ ਧਾਤ ਦੇ ਭਾਂਡੇ ਵਿੱਚ ਪਾਣੀ ਖਾਲੀ ਨਾ ਕਰੋ ਅਤੇ ਇਸਨੂੰ ਗਰਮ ਕਰੋ।
Copper Water Can Prove To Be A Boon For Health It Cures Many Diseases Including Cancer