January 28, 2025
Admin / Health
ਸਰਦੀਆਂ ਦਾ ਮੌਸਮ ਆਉਂਦੇ ਹੀ ਘਰ ਵਿਚ ਹਰੇ ਮਟਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਾਂਵਾਂ ਇਨ੍ਹਾਂ ਨੂੰ ਵੱਖ-ਵੱਖ ਪਕਵਾਨਾਂ ਵਿਚ ਸ਼ਾਮਲ ਕਰਦੀਆਂ ਹਨ। ਹਰੇ ਮਟਰ ਲਗਭਗ ਹਰ ਸਬਜ਼ੀ ਦਾ ਸੁਆਦ ਵਧਾਉਂਦੇ ਹਨ। ਕੁਝ ਲੋਕ ਮਟਰ ਨੂੰ ਕੱਚਾ ਖਾਣਾ ਵੀ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮਟਰ ਦੇ ਛਿਲਕੇ ਸਿਹਤ ਲਈ ਓਨੇ ਹੀ ਫਾਇਦੇਮੰਦ ਹੁੰਦੇ ਹਨ ਜਿੰਨੇ ਇਸ ਦੇ ਦਾਣੇ?
ਜ਼ਿਆਦਾਤਰ ਲੋਕ ਮਟਰ ਦੇ ਬੀਜ ਕੱਢ ਕੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਮਟਰ ਦੇ ਛਿਲਕਿਆਂ 'ਚ ਕੈਲਸ਼ੀਅਮ, ਫਾਈਬਰ, ਵਿਟਾਮਿਨ ਅਤੇ ਕਾਪਰ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਛਿਲਕਿਆਂ ਦੀ ਵਰਤੋਂ ਤੋਂ ਲੈ ਕੇ ਇਸ ਦੇ ਫਾਇਦਿਆਂ ਤੱਕ ਸਭ ਕੁਝ ਦੱਸਾਂਗੇ।
ਮਟਰ ਦੇ ਛਿਲਕਿਆਂ ਦੇ ਫਾਇਦੇ
ਮਟਰ ਦੇ ਛਿਲਕੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
ਮਟਰ ਦੇ ਛਿਲਕੇ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ 'ਚ ਚੰਗੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਨਾਲ ਹੀ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਮਟਰ ਦੇ ਛਿਲਕੇ ਤੁਹਾਡੀ ਮਦਦ ਕਰ ਸਕਦੇ ਹਨ।
ਜੇਕਰ ਤੁਹਾਡਾ ਕੋਲੈਸਟ੍ਰਾਲ ਜ਼ਿਆਦਾ ਹੈ ਤਾਂ ਤੁਹਾਨੂੰ ਮਟਰ ਦੇ ਛਿਲਕੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਕਰਨ ਨਾਲ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਇਸ ਤਰ੍ਹਾਂ ਕਰੋ ਇਨ੍ਹਾਂ ਦੀ ਵਰਤੋਂ
ਮਟਰ ਦੇ ਛਿਲਕਿਆਂ ਦੀ ਚਟਨੀ
ਤੁਸੀਂ ਮਟਰ ਦੇ ਛਿਲਕਿਆਂ ਤੋਂ ਚਟਨੀ ਬਣਾ ਸਕਦੇ ਹੋ, ਇਸਦੇ ਲਈ ਤੁਹਾਨੂੰ 1 ਕੱਪ ਮਟਰ ਦੇ ਛਿਲਕੇ, ਧਨੀਆ ਪੱਤੇ, ਅਦਰਕ, 1-2 ਹਰੀ ਮਿਰਚ, ਸੁਆਦ ਅਨੁਸਾਰ ਨਮਕ ਅਤੇ ਨਿੰਬੂ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡਰ 'ਚ ਪਾਓ, ਫਿਰ ਇਸ ਮਿਸ਼ਰਣ ਨੂੰ ਪੀਸ ਲਓ। ਹੁਣ ਸੁਆਦ ਅਨੁਸਾਰ ਨਮਕ ਅਤੇ ਨਿੰਬੂ ਦਾ ਰਸ ਮਿਲਾਓ।
ਮਟਰ ਦੇ ਛਿਲਕਿਆਂ ਦੀ ਸਬਜ਼ੀ
ਜਿਸ ਤਰ੍ਹਾਂ ਮਟਰ-ਆਲੂ ਦੀ ਸਬਜ਼ੀ ਬਣਾਈ ਜਾਂਦੀ ਹੈ, ਉਸੇ ਤਰ੍ਹਾਂ ਮਟਰ ਦੇ ਛਿਲਕਿਆਂ ਤੋਂ ਵੀ ਸਬਜ਼ੀ ਬਣਾਈ ਜਾ ਸਕਦੀ ਹੈ। ਮਟਰ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਕੱਟੋ ਅਤੇ ਇਸ ਵਿਚ 2-3 ਆਲੂ ਪਾਓ। ਹੁਣ ਇਸ ਨੂੰ ਘੱਟ ਅੱਗ 'ਤੇ ਪਕਣ ਦਿਓ ਅਤੇ ਗਰਮਾ-ਗਰਮ ਸੇਵਨ ਕਰੋ।
Pea Peel Benefits