ਚੰਨੀ ਦੇ ਘਰ ਮੀਟਿੰਗ ‘ਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ, ਬੋਲੇ- ਇਸ ‘ਚ ਕੋਈ ਚਿੰਤਾ ਦੀ ਗੱਲ ਨਹੀਂ    ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਕਾਰ ਨੇ ਈ-ਰਿਕਸ਼ਾ ਨੂੰ ਦੂਰ ਤੋਂ ਰੋਕਣ ਵਾਲੀਆਂ ਐਪਾਂ 'ਤੇ ਕੀਤੀ ਸਖ਼ਤੀ    ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ    Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ    WhatsApp ਦੇ ਨਵੇਂ ਫੀਚਰ ‘ਤੇ ਭਾਰਤ ‘ਚ ਲੱਗੀ ਰੋਕ !   
ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ
July 4, 2026
-kaumi-insaaf-morcha

ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ



ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ4 ਜੁਲਾਈ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਮੋਰਚੇ ਵੱਲੋਂ ਸਵੇਰੇ11 ਵਜੇ ਤੋਂ ਦੁਪਹਿਰ2 ਵਜੇ ਸਰਹਿੰਦ ‘ਚ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਹਨ। ਸਰਹੰਦ ਰੇਲਵੇ ਸਟੇਸ਼ਨ ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਅੰਦੋਲਨ ਵਿਚ ਸ਼ਾਮਲ ਹੋਏ ਹਨ।

ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਲੰਮੇ ਸਮੇਂ ਤੋਂ ਵੱਖ-ਵੱਖ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸਰਹੰਦ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ, ਇਸ ਚੱਕਾ ਜਾਮ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ, ਤੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਮੂਲੀਅਤ ਕੀਤੀ ਤਾਂ ਜੋ ਸਰਕਾਰਾਂ ਨੂੰ ਜਗਾਇਆ ਜਾ ਸਕੇ।


ਇਸ ਮੌਕੇ ਰੇਲ ਰੋਕੋ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਗੁਰਿੰਦਰ ਸਿੰਘ ਭੰਗੂ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਲੰਬੇ ਸਮੇਂ ਤੋਂ ਮੋਰਚੇ ਲਗਾ ਕੇ ਬੰਦੀ ਸਿੰਘ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ ਤੇ ਹੁਣ ਰੋਸ ਵਜੋਂ4 ਜੁਲਾਈ ਨੂੰ ਸਰਹੰਦ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤਾਂ ਜੋ ਸੁੱਤੀ ਪਈ ਰਾਜ ਅਤੇ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ।

kaumi insaaf morcha

local advertisement banners
Comments


Recommended News
Popular Posts
Just Now