Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਵੋ Dolo 650,ਕਰਨਾ ਪੈ ਸਕਦਾ ਬੁਰੇ ਪ੍ਰਭਾਵਾਂ ਦਾ ਸਾਹਮਣਾ
May 9, 2025
Https-livepunjabitv-com-control-
BUREAU REPORT

ਆਮ ਹੀ ਵੀ ਵੇਖਿਆ ਜਾਂਦਾ ਹੈ ਲੋਕ ਬੁਖ਼ਾਰ, ਜ਼ੁਕਾਮ ਹੋਣ ਤੇ ਆਪ ਹੀ ਕੋਈ ਨਾ ਕੋਈ ਦਵਾਈ ਖਾ ਲੈਂਦੇ ਹਨ । ਅਜਿਹੀਆਂ ਦਵਾਈਆਂ ਕੁੱਝ ਸਮੇਂ ਲਈ ਤਾ ਅਰਾਮ ਦਿੰਦੀਆਂ ਹਨ ਪਰ ਦੂਜੇ ਪਾਸੇ ਇਨ੍ਹਾਂ ਦਾ ਸਰੀਰ 'ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ । ਜਿਸ ਦਾ ਅਸਰ ਥੋੜੀ ਦੇਰ ਤੱਕ ਮਹਿਸੂਸ ਹੁੰਦਾ ਹੈ ।ਲੋਕ ਅਕਸਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੁੱਝ ਦਵਾਈਆਂ ਦਾ ਸੇਵਨ ਕਰਦੇ ਹਨ। ਦੱਸ ਦੇਈਏ ਕਿ ਡੋਲੋ 650 ਵੀ ਇਸੇ ਸੂਚੀ ਵਿੱਚ ਸ਼ਾਮਿਲ ਹੈ। ਪਰ ਇਸ ਤਰੀਕੇ ਨਾਲ ਆਪਣੇ ਆਪ ਦਵਾਈ ਲੈਣਾ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ Dolo 650 ਲੈਂਦੇ ਹੋ, ਤਾਂ ਤੁਹਾਨੂੰ ਇਨ੍ਹਾਂ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁਖ਼ਾਰ ਮਹਿਸੂਸ ਹੁੰਦੇ ਹੀ ਲੋਕ ਡੋਲੋ 650 ਟੈਬਲੇਟ ਦਾ ਸੇਵਨ ਕਰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੋਲੀ ਨੂੰ ਟੌਫੀ ਵਾਂਗ ਆਪਣੇ ਆਪ ਖਾਣ ਵਿੱਚ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਡੋਲੋ 650 ਤੁਹਾਡੀਆਂ ਅੰਤੜੀਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਪੇਟ ਦਰਦ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਇਸ ਦਵਾਈ ਨੂੰ ਲੈਣ ਤੋਂ ਬਾਅਦ ਤੁਸੀਂ ਥਕਾਵਟ ਅਤੇ ਕਮਜ਼ੋਰੀ ਵੀ ਮਹਿਸੂਸ ਕਰ ਸਕਦੇ ਹੋ। ਜੇਕਰ ਤੁਸੀਂ ਇਹ ਗੋਲੀ ਡਾਕਟਰ ਦੀ ਸਲਾਹ ਤੋਂ ਬਿਨਾਂ ਲੈਂਦੇ ਹੋ, ਤਾਂ ਤੁਹਾਨੂੰ ਉਲਟੀਆਂ ਵੀ ਹੋ ਸਕਦੀਆਂ ਹਨ । ਦੱਸ ਦੇਈਏ ਕਿ ਜਿਸ ਵਿਅਕਤੀ ਦੇ ਸਰੀਰ ਵਿੱਚ ਖ਼ੂਨ ਦੀ ਘਾਟ ਹੈ ਜੇਕਰ ਉਹ ਇਸ ਗੋਲੀ ਦਾ ਸੇਵਨ ਕਰਦਾ ਹੈ ਤਾਂ ਚੱਕਰ ਆਉਣਾ ਵੀ ਇਸ ਗੋਲੀ ਦਾ ਇੱਕ ਮਾੜਾ ਪ੍ਰਭਾਵ ਹੋ ਸਕਦਾ ਹੈ।

ਜਿਹੜੇ ਲੋਕ ਅਕਸਰ ਡੋਲੋ 650 ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਡੋਲੋ 650 ਲੈਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਤੋਂ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ। ਕੁੱਝ ਦਵਾਈਆਂ ਤੇਜ਼ ਹੋਣ ਕਾਰਨ ਅਟੈਕ ਵੀ ਆ ਸਕਦਾ ਹੈ।

Https livepunjabitv com control add posts php

local advertisement banners
Comments


Recommended News
Popular Posts
Just Now