Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਔਰਤਾਂ ਵਿਚ ਹੋ ਰਹੀ ਗਰਭਪਾਤ ਦੀ ਸਮੱਸਿਆ, ਦੋ ਤਰ੍ਹਾਂ ਦਾ ਹੁੰਦਾ ਹੈ ਗਰਭਪਾਤ
May 14, 2025
Https-livepunjabitv-com-control-

ਨਿਊਜ਼ ਡੈਸਕ : ਅੱਜ ਦੇ ਸਮੇਂ ਵਿੱਚ ਔਰਤਾ 'ਚ ਗਰਭਪਾਤ ਆਮ ਹੋ ਗਿਆ ਹੈ। ਅਜਿਹੀ ਪ੍ਰੇਸ਼ਾਨੀ ਖਾਣ -ਪੀਣ ਸਹੀ ਨਾ ਹੋਣ ਕਰਕੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ । ਗਰਭਪਾਤ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਗਰਭਪਾਤ ਕਰਵਾਉਣਾ, ਇਕ ਹੋ ਜਾਣਾ। ਦੋਹਾਂ ਵਿਚ ਬਹੁਤ ਫ਼ਰਕ ਹੈ। ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਗਰਭਪਾਤ ਦੀ ਹਾਲਤ ਨੂੰ ਅਬਾਰਸ਼ਨ ਕਹਿੰਦੇ ਹਨ। ਤਿੰਨ ਤੋਂ ਛੇ ਮਹੀਨਿਆਂ ਦੇ ਗਰਭਪਾਤ ਨੂੰ ਮਿਸਕੈਰਿਜ ਅਤੇ ਛੇ ਤੋਂ ਅੱਠ ਮਹੀਨਿਆਂ ਵਿਚ ਬੱਚੇ ਦੇ ਜੰਮਣ ਨੂੰ ਪ੍ਰੀਮੈਚਿਉਰ ਬਰਥ ਕਹਿੰਦੇ ਹਨ।

ਗਰਭਪਾਤ ਦੇ ਕਾਰਨ : ਗੁਰਦਿਆਂ ਦੀ ਸੋਜ, ਜ਼ਹਿਰੀਲੇ ਬੁਖ਼ਾਰ ਅਤੇ ਕੁਲੀਨ ਸਿੱਕ, ਗੋਸੀਪੀਅਸ ਅਰਗਟ ਆਦਿ ਦਵਾਈਆਂ ਬਹੁ ਮਾਤਰਾ ਵਿਚ ਪ੍ਰਯੋਗ ਕਰਨਾ, ਬੱਚੇਦਾਨੀ ਦਾ ਛੋਟਾ ਹੋਣਾ, ਗਰਭ ਸਮੇਂ ਬੱਚੇਦਾਨੀ ਦਾ ਸਮਾਂ ਬੀਤਣ ਨਾਲ ਲਗਾਤਾਰ ਨਾ ਵਧਣਾ, ਬੱਚੇਦਾਨੀ ਵਿਚ ਰਸੌਲੀ, ਗਰਭਵਤੀ ਇਸਤਰੀ ਦਾ ਅਨਾੜੀ ਢੰਗਾਂ ਨਾਲ ਨਰੀਖਣ ਕਰਨਾ।

ਮਾਨਸਿਕ ਘਬਰਾਹਟ ਡਰ ਅਤੇ ਮਾਨਸਿਕ ਉਤੇਜਨਾ ਨਾਲ ਗਰਭਪਾਤ, ਦਰਦ ਪੇਟ ਵਿਚੋਂ ਉਠ ਕੇ, ਉਤੇ ਵਲ ਜਾਣਾ ਅਤੇ ਅੰਤ ਵਿਚ ਪਿੱਠ ਵਿਚ ਆ ਕੇ ਟਿਕ ਜਾਣਾ ਆਦਿ ਵੀ ਗਰਭਪਾਤ ਦਾ ਕਾਰਨ ਬਣਦਾ ਹੈ।

ਦੂਜੇ, ਤੀਜੇ ਮਹੀਨੇ ਗਰਭਪਾਤ, ਖ਼ਾਸ ਕਰ ਕੇ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਛੋਟੀ ਹੋਵੇ। ਇਸੇ ਸਮੇਂ ਦੌਰਾਨ ਇਹ ਬੀਮਾਰੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। ਗਰਭਪਾਤ ਅਠਵੇਂ ਮਹੀਨੇ ਤਕ ਵੀ ਹੋ ਜਾਂਦਾ ਹੈ, ਇਹ ਕਮਜ਼ੋਰੀ ਯੂਟਿਰਸ ਅੰਗਾਂ ਦਾ ਥੱਲੇ ਵਲ ਭਾਰ ਪੈਣਾ ਹੁੰਦਾ ਹੈ। ਡਾਕਟਰ ਮਰੀਜ਼ ਨੂੰ ਬੈਡ ਰੈਸਟ ਦੀ ਸਲਾਹ ਦਿੰਦੇ ਹਨ। ਭਾਰ ਚੁੱਕਣ, ਜ਼ੋਰ ਲੱਗਣ, ਡਿੱਗਣ, ਸੱਟ ਸਦਮਾ ਲੱਗਣ, ਪੈਰ ਉੱਚਾ ਨੀਵਾਂ ਰੱਖੇ ਜਾਣ ਦੀ ਹਾਲਤ ਵਿਚ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸ ਖਿਆਲ ਰਖਣਾ ਚਾਹੀਦਾ ਹੈ।

ਕਈ ਔਰਤਾਂ ਨੂੰ ਲਕੋਰੀਆ ਆਦਿ ਦੀ ਬਹੁਤ ਸ਼ਿਕਾਇਤ ਹੁੰਦੀ ਹੈ। ਸਫ਼ੈਦ ਪਾਣੀ ਪੈਣਾ, ਗਰਭ ਅਵਸਥਾ ਵਿਚ ਜੀਅ ਕੱਚਾ, ਉਲਟੀਆਂ, ਬੱਚੇਦਾਨੀ ’ਤੇ ਭਾਰ ਨਾਲ ਖ਼ੂਨ ਬਹੁਤ ਮਾਤਰਾ ਵਿਚ ਵਗਣਾ ਅਤੇ ਕਮਜ਼ੋਰੀ ਹੋਣੀ ਵੀ ਗਰਭਪਾਤ ਰੋਗ ਹੋਣ ਦਾ ਕਾਰਨ ਬਣਦੇ ਹਨ। ਕਿਸੇ ਖ਼ਾਸ ਦੀ ਮੌਤ ਦੇ ਵਿਸ਼ੇਸ਼ ਸਦਮੇ ਕਰ ਕੇ ਜੀ ਘਟੇ, ਡੂੰਘੇ ਡੂੰਘੇ ਹੌਕੇ ਭਰਨੇ, ਪੈਰਾਂ ’ਚੋਂ ਸੇਕ ਨਿਕਲੇ, ਮੂੰਹ ਸੁੱਕੇ, ਵਾਰ ਵਾਰ ਪਿਆਸ ਲੱਗੇ ਆਦਿ ਕਰ ਕੇ ਵੀ ਗਰਭਪਾਤ ਹੋ ਜਾਂਦਾ ਹੈ। ਇਸ ਦੇ ਇਲਾਜ ਲਈ ਡਾਕਟਰ ਦੀ ਵਿਸ਼ੇਸ਼ ਸਲਾਹ ਲੈਣੀ ਚਾਹੀਦੀ ਹੈ।

- ਡਾ. ਜਗਦੀਸ਼ ਜੱਗੀ,

3467, ਸੈਕਟਰ 37-ਡੀ, ਚੰਗੀਗੜ੍ਹ।







Https livepunjabitv com control add posts php

local advertisement banners
Comments


Recommended News
Popular Posts
Just Now