Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਕੀ ਪਿਆਜ਼ ਵਾਲਾਂ ਦੇ ਝੜਨ ਨੂੰ ਰੋਕ ਸਕਦਾ ਹੈ ? ਕਿਵੇਂ ਕਰੀਏ ਇਸਤੇਮਾਲ ! ਜਾਣੋ ਸਹੀ ਤਰੀਕਾ
July 8, 2025
Can-It-Stop-The-Falling-Of-Onion

Health : ਅੱਜ ਦੇ ਸਮੇਂ ਵਿੱਚ ਵਾਲਾਂ ਨੂੰ ਲੈ ਕੇ ਹਰ ਬੰਦਾ ਪ੍ਰੇਸ਼ਾਨ ਹੈ। ਕਿਸੇ ਦੇ ਵੱਲ ਬਹੁਤ ਟੁੱਟਦੇ ਹਨ 'ਤੇ ਕਿਸੇ ਦੇ ਸਿਰ ਦੇ ਵੱਲ ਬਹੁਤ ਕਮਜ਼ੋਰ ਹਨ। ਅੱਜਕਲ੍ਹ ਸਭ ਤੋਂ ਸਮੱਸਿਆ ਵਾਲਾਂ ਵਿੱਚ ਸਿਕਰੀ ਦੀ ਹੈ। ਜਿਸ ਨਾਲ ਵਾਲ 'ਤੇ ਸਿਰ ਦੋਵੇਂ ਹੀ ਕਮਜ਼ੋਰ ਪੈਂਦੇ ਹਨ। ਅੱਜ ਦੇ ਸਮੇਂ ਵਿੱਚ ਵਾਲ ਝੜਨ ਵਰਗੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦੇਈਏ ਕਿ ਝੜਦੇ ਵਾਲਾਂ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਵਿੱਚ ਹਾਰਮੋਨਲ ਅਸੰਤੁਲਨ, ਤਣਾਅ, ਪ੍ਰਦੂਸ਼ਣ, ਗੈਰ-ਸਿਹਤਮੰਦ ਖੁਰਾਕ ਅਤੇ ਵਾਲਾਂ 'ਤੇ ਰਸਾਇਣਕ ਉਤਪਾਦਾਂ ਦੀ ਵਰਤੋਂ ਕਰਨਾ ਸ਼ਾਮਲ ਹੈ। ਝੜਦੇ ਵਾਲਾਂ ਨੂੰ ਰੋਕਣ ਲਈ ਲੋਕ ਕਈ ਤਰ੍ਹਾਂ ਦੇ ਇਲਾਜ ਕਰਵਾਉਦੇ ਹਨ, ਜਿਸਦਾ ਗਲਤ ਅਸਰ ਵੀ ਪੈ ਸਕਦਾ ਹੈ। ਇਸ ਲਈ ਵਾਲ ਝੜਨ ਤੋਂ ਰੋਕਣ ਲਈ ਘਰੇਲੂ ਤਰੀਕੇ ਜ਼ਿਆਦਾ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਘਰੇਲੂ ਤਰੀਕਿਆਂ ਵਿੱਚ ਇੱਕ ਪਿਆਜ਼ ਦਾ ਤੇਲ ਵੀ ਸ਼ਾਮਲ ਹੈ। ਇਸਨੂੰ ਘਰ ਵਿੱਚ ਬਣਾਉਣਾ ਵੀ ਆਸਾਨ ਹੈ।

ਪਿਆਜ਼ ਦਾ ਤੇਲ ਵਾਲਾਂ ਲਈ ਫਾਇਦੇਮੰਦ

ਪਿਆਜ਼ ਦਾ ਤੇਲ ਇੱਕ ਅਜਿਹਾ ਤੇਲ ਹੈ ਜੋ ਵਾਲਾਂ ਦੇ ਝੜਨ ਨੂੰ ਰੋਕਦਾ ਹੈ। ਪਿਆਜ਼ ਤੋਂ ਬਣਿਆ ਤੇਲ ਵਾਲਾਂ ਦੇ ਵਾਧੇ ਲਈ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਅਤੇ ਵਾਲਾਂ ਦੇ ਝੜਨ ਨੂੰ ਰੋਕਦਾ ਹੈ।

ਪਿਆਜ਼ ਦਾ ਤੇਲ ਬਣਾਉਣ ਲ਼ਈ ਸਮੱਗਰੀ

3 ਪਿਆਜ਼

1/2 ਕੱਪ ਨਾਰੀਅਲ ਤੇਲ

ਪਿਆਜ਼ ਦਾ ਤੇਲ ਕਿਵੇਂ ਤਿਆਰ ਕਰੀਏ?

ਇੱਕ ਭਾਂਡੇ ਵਿੱਚ ਨਾਰੀਅਲ ਦਾ ਤੇਲ ਪਾ ਕੇ ਗੈਸ 'ਤੇ ਰੱਖੋ, ਫਿਰ ਕੱਟੇ ਹੋਏ ਪਿਆਜ਼ ਦੇ ਟੁਕੜੇ ਪਾਓ ਅਤੇ ਤੇਲ ਨੂੰ 20 ਮਿੰਟ ਲਈ ਉਬਾਲੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਜਦੋਂ ਤੇਲ ਚੰਗੀ ਤਰ੍ਹਾਂ ਠੰਢਾ ਹੋ ਜਾਵੇ, ਤਾਂ ਇਸਨੂੰ ਕੱਚ ਦੇ ਜਾਰ ਵਿੱਚ ਪਾਓ ਅਤੇ ਇਸਦੀ ਵਰਤੋਂ ਕਰੋ।

ਕਿਵੇਂ ਵਰਤਣਾ ਹੈ?

ਤਿਆਰ ਕੀਤੇ ਤੇਲ ਨੂੰ ਖੋਪੜੀ ਤੋਂ ਲੈ ਕੇ ਵਾਲਾਂ ਦੇ ਸਿਰਿਆਂ ਤੱਕ ਚੰਗੀ ਤਰ੍ਹਾਂ ਲਗਾਓ। ਇਸਨੂੰ ਆਪਣੇ ਸਿਰ 'ਤੇ 1 ਘੰਟੇ ਜਾਂ ਰਾਤ ਭਰ ਲਈ ਛੱਡ ਦਿਓ ਅਤੇ ਫਿਰ ਨਹਾਓ। ਹਫ਼ਤੇ ਵਿੱਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਵਾਲਾਂ ਦਾ ਝੜਨਾ ਘੱਟ ਜਾਵੇਗਾ ਅਤੇ ਡੈਂਡਰਫ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਪਿਆਜ਼ ਦੇ ਤੇਲ ਦੀ ਵਰਤੋਂ ਦੇ ਫਾਇਦੇ

- ਪਿਆਜ਼ ਗੰਧਕ ਦਾ ਇੱਕ ਚੰਗਾ ਸਰੋਤ ਹੈ। ਇਹ ਵਾਲਾਂ ਦੇ ਵਾਧੇ ਲਈ ਜ਼ਰੂਰੀ ਪ੍ਰੋਟੀਨ, ਕੇਰਾਟਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ।

- ਪਿਆਜ਼ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਖੋਪੜੀ 'ਤੇ ਹਰ ਤਰ੍ਹਾਂ ਦੇ ਇਨਫੈਕਸ਼ਨਾਂ ਨੂੰ ਰੋਕਦਾ ਹੈ।

-ਪਿਆਜ਼ ਦਾ ਤੇਲ ਡੈਂਡਰਫ ਨੂੰ ਰੋਕਣ ਅਤੇ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

-ਪਿਆਜ਼ ਦਾ ਤੇਲ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ ਅਤੇ ਵਾਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਦਾ ਹੈ।

-ਪਿਆਜ਼ ਦੇ ਤੇਲ ਦੀ ਨਿਯਮਤ ਵਰਤੋਂ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਵਾਲ ਝੜਨ ਨੂੰ ਰੋਕਿਆ ਜਾ ਸਕਦਾ ਹੈ।

Read More : ਸੁੰਦਰ ਅਤੇ ਸਾਫ਼ ਚਿਹਰਾ ਪਾਉਣਾ ਚਾਹੁੰਦੇ ਹੋ? ਤਾਂ ਦਿਨ ਭਰ ਇਸ ਤਰ੍ਹਾਂ ਕਰੋ ਆਪਣੇ ਚਿਹਰੇ ਦੀ ਦੇਖਭਾਲ




Can It Stop The Falling Of Onion Layers How To Use It Know The Correct Method

local advertisement banners
Comments


Recommended News
Popular Posts
Just Now