July 23, 2024
Admin / International
ਇੰਟਰਨੈਸ਼ਨਲ ਡੈਸਕ : ਕਈ ਲੋਕ ਐਡਵੈਂਚਰ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਜਨੂੰਨ ਆਪਣੀ ਜਾਨ ਵੀ ਖਤਰੇ ਵਿਚ ਪਾ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਦੋਂ ਇਕ ਲੜਕਾ ਆਪਣੀ ਭੈਣ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਯੈਲੋਸਟੋਨ ਨੈਸ਼ਨਲ ਪਾਰਕ ਵਿਚ ਤੈਰਾਕੀ ਲਈ ਗਿਆ। ਇਸ ਦੌਰਾਨ ਉਹ ਗਲਤੀ ਨਾਲ ਉਬਲਦੇ ਪਾਣੀ ਵਿੱਚ ਡਿੱਗ ਗਿਆ ਅਤੇ ਕੁਝ ਹੀ ਸਮੇਂ ਵਿੱਚ ਉਸਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਸਾਰੀ ਘਟਨਾ ਦਾ ਵੀਡੀਓ ਉਸ ਦੀ ਭੈਣ ਨੇ ਕੈਪਚਰ ਕਰ ਲਿਆ ਸੀ, ਹਾਲਾਂਕਿ ਇਹ ਘਟਨਾ ਸਾਲ 2016 ਵਿਚ ਵਾਪਰੀ ਸੀ, ਪਰ ਹਾਲ ਹੀ ਵਿਚ ਇਸ ਦੀ ਅੰਤਿਮ ਰਿਪੋਰਟ ਆਈ ਹੈ, ਜਿਸ ਵਿਚ ਸਾਰੀ ਘਟਨਾ ਦਾ ਜ਼ਿਕਰ ਹੈ।
ਰਿਪੋਰਟ ਮੁਤਾਬਕ ਅਮਰੀਕਾ ਦਾ ਰਹਿਣ ਵਾਲਾ ਕੋਲਿਨ ਸਕਾਟ ਆਪਣੀ ਭੈਣ ਸੈਬਲ ਨਾਲ ਤੈਰਾਕੀ ਲਈ ਜਗ੍ਹਾ ਲੱਭ ਰਿਹਾ ਸੀ। ਅਜਿਹੇ ਵਿਚ ਇਹ ਦੋਵੇਂ ਭੈਣ-ਭਰਾ ਗੈਰ-ਕਾਨੂੰਨੀ ਤਰੀਕੇ ਨਾਲ ਯੈਲੋਸਟੋਨ ਨੈਸ਼ਨਲ ਪਾਰਕ ਦੇ ਇਲਾਕੇ ਵਿਚ ਚਲੇ ਗਏ, ਜਿੱਥੇ ਜਾਣ ਦੀ ਮਨਾਹੀ ਸੀ। ਬੋਰਡਵਾਕ 'ਤੇ ਇਕ ਸਪੱਸ਼ਟ ਚੇਤਾਵਨੀ ਨਿਰਦੇਸ਼ ਵੀ ਲਿਖਿਆ ਹੋਇਆ ਸੀ। ਚੇਤਾਵਨੀ ਬੋਰਡ ਨੂੰ ਪੜ੍ਹਨ ਦੇ ਬਾਵਜੂਦ ਇਹ ਦੋਵੇਂ ਅੱਗੇ ਵਧਦੇ ਰਹੇ। ਇਸ ਦੌਰਾਨ ਇਹ ਲੋਕ ਵੀਡੀਓ ਵੀ ਬਣਾ ਰਹੇ ਸਨ। ਜਦੋਂ ਉਹ ਦੋਵੇਂ ਬੋਰਡਵਾਕ ਤੋਂ ਹੇਠਾਂ ਆ ਰਹੇ ਸਨ ਤਾਂ ਕੋਲਿਨ ਦਾ ਪੈਰ ਫਿਸਲ ਗਿਆ ਅਤੇ ਉਹ ਸਿੱਧਾ ਉਬਲਦੇ ਪਾਣੀ ਦੇ ਚਸ਼ਮੇ ਵਿਚ ਜਾ ਡਿੱਗਿਆ ਅਤੇ ਚਸ਼ਮੇ ਦਾ ਪਾਣੀ ਤੇਜ਼ਾਬ ਹੋਣ ਦੇ ਨਾਲ-ਨਾਲ ਉਬਲ ਰਿਹਾ ਸੀ, ਅਜਿਹੀ ਸਥਿਤੀ ਵਿਚ ਕੋਲਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕੁਝ ਹੀ ਪਲਾਂ ਲਈ ਉਸ ਦਾ ਸਰੀਰ ਪਿਘਲ ਗਿਆ ਅਤੇ ਗਾਇਬ ਹੋ ਗਿਆ।
A Person Who Fell Into A Boiling Spring Melted And Disappeared In A Few Seconds