July 31, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਸਿਆਟਲ ਵਿਚ ਇਕ ਸਾਲਾਨਾ ਸੀਫੇਅਰ ਟਾਰਚਲਾਈਟ ਪਰੇਡ ਕਰਵਾਈ ਗਈ। ਦੁਪਹਿਰ 3 ਵਜੇ ਤੋਂ ਸ਼ਾਮ 7:30 ਵਜੇ ਤੱਕ ਕਰਵਾਈ ਗਈ ਇਸ ਪਰੇਡ ਵਿਚ ਸਿਆਟਲ ਸਿੱਖਜ਼ ਆਫ ਵਾਸ਼ਿੰਗਟਨ ਤੇ ਓਰੇਗਾਨ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦਾ ਮੁੱਖ ਉਦੇਸ਼ ਭਾਗੀਦਾਰਾਂ ਅਤੇ ਦਰਸ਼ਕਾਂ ਲਈ ਵਧੇਰੇ ਪਰਿਵਾਰਕ-ਅਨੁਕੂਲ ਤਜਰਬਾ ਪ੍ਰਦਾਨ ਕਰਨਾ ਸੀ। ਸਿਆਟਲ ਵਿਚ ਇਸ ਪਰੇਡ ਦੀ ਸ਼ੁਰੂਆਤ 1950 ਵਿਚ ਹੋਈ ਸੀ ਤੇ ਇਹ ਗਰਮੀਆਂ ਦੇ ਤਿਉਹਾਰਾਂ ਦਾ ਆਧਾਰ ਰਹੀ ਹੈ।
ਹਰ ਸਾਲ ਹਜ਼ਾਰਾਂ ਸਥਾਨਕ ਲੋਕ ਅਤੇ ਸੈਲਾਨੀ ਇਸ ਪਰੇਡ ਲਈ ਇਕੱਠੇ ਹੁੰਦੇ ਹਨ ਜੋ ਫਲੋਟਾਂ, ਮਾਰਚਿੰਗ ਬੈਂਡਾਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਭਰੀ ਸ਼ਾਮ ਦਾ ਅਨੰਦ ਮਾਣਦੇ ਹਨ। ਪਰੇਡ ਭਾਈਚਾਰਕ ਭਾਵਨਾ ਦਾ ਪ੍ਰਤੀਕ ਹੈ, ਵਿਭਿੰਨ ਸੱਭਿਆਚਾਰਾਂ ਅਤੇ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਸਿਆਟਲ ਨੂੰ ਵਿਲੱਖਣ ਬਣਾਉਂਦੀਆਂ ਹਨ। ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਯੂਐੱਏ ਤੇ ਵਨ ਬੀਟ ਮੈਡੀਕਲ ਗਰੁੱਪ ਯੂਪੀ ਇੰਡੀਆ ਵੱਲੋਂ ਅਮਰੀਕਾ ਦੇ ਸਿੱਖਾਂ ਵੱਲੋਂ ਆਪਣੇ ਫਲੋਟ ਨਾਲ ਸ਼ਾਮਿਲ ਹੋਏ। ਉਨ੍ਹਾਂ ਵੱਲੋਂ 19 ਵਾਰੀ ਇਸ ਪਰੇਡ ਦਾ ਹਿੱਸਾ ਬਣ ਗੋਰਿਆਂ ਦੀ ਧਰਤੀ 'ਤੇ ਸਿੱਖਾਂ ਦੀ ਪਛਾਣ ਨੂੰ ਹੋਰ ਪ੍ਰਫੁਲਿਤ ਕੀਤਾ ਹੈ।
Seafair Torchlight Parade Held In Seattle Thousands Of People Enjoyed The Cultural Performances