July 31, 2024
Admin / International
ਇੰਟਰਨੈਸ਼ਨਲ ਡੈਸਕ : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੁਨੀਆ ਵਿਚ ਇਕ ਹੋਰ ਖਤਰਨਾਕ ਵਾਇਰਸ ਆ ਗਿਆ ਹੈ, ਜਿਸ ਦਾ ਇਕ ਮਾਮਲਾ ਸਪੇਨ ਤੋਂ ਸਾਹਮਣੇ ਆਇਆ ਹੈ। ਜਦੋਂ ਕਿ ਇਸ ਬਿਮਾਰੀ ਨੂੰ ਅੱਖਾਂ ਤੋਂ ਖੂਨ ਵਗਣ ਦੀ ਬਿਮਾਰੀ ਮੰਨਿਆ ਜਾਂਦਾ ਰਿਹਾ ਸੀ, ਇਸਦਾ ਵਿਗਿਆਨਕ ਨਾਮ ਕ੍ਰੀਮੀਅਨ-ਕਾਂਗੋ ਹੈਮੋਰੈਜਿਕ ਫੀਵਰ (ਸੀਸੀਐਚਐਫ) ਹੈ। ਜਿਸ ਨੂੰ ਕੋਰੋਨਾ ਵਾਇਰਸ ਜਿੰਨਾ ਖਤਰਨਾਕ ਦੱਸਿਆ ਜਾ ਰਿਹਾ ਹੈ ਜਿਸ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਅਲਰਟ ਕੀਤਾ ਹੈ।
ਇਸ ਬਿਮਾਰੀ ਦਾ ਪਹਿਲਾ ਕੇਸ 19 ਜੁਲਾਈ ਨੂੰ ਸਾਹਮਣੇ ਆਇਆ ਸੀ, ਜਿੱਥੇ ਕ੍ਰੀਮੀਅਨ-ਕਾਂਗੋ ਹੈਮੋਰੈਜਿਕ ਬੁਖਾਰ ਤੋਂ ਪੀੜਤ 74 ਸਾਲਾ ਵਿਅਕਤੀ ਨੂੰ ਉਸਦੀ ਗੰਭੀਰ ਹਾਲਤ ਕਾਰਨ ਰੇ ਜੁਆਨ ਕਾਰਲੋਸ ਯੂਨੀਵਰਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੇ ਪਿੱਠ ਅਤੇ ਜੋੜਾਂ ਵਿਚ ਦਰਦ, ਅੱਖਾਂ ਲਾਲ ਅਤੇ ਚਿਹਰੇ 'ਤੇ ਲਾਲ ਨਿਸ਼ਾਨ, ਮੂੰਹ ਵਿੱਚ ਲਾਲ ਧੱਬੇ ਅਤੇ ਪੀਲੀਆ ਦੀ ਸ਼ਿਕਾਇਤ ਕੀਤੀ। ਜਿੱਥੇ ਇਲਾਜ ਦੌਰਾਨ ਇਸ ਵਾਇਰਸ ਦੀ ਪੁਸ਼ਟੀ ਹੋਈ।
A Virus More Dangerous Than Corona Came To The World WHO Gave An Alert