July 31, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਪੰਜਾਬੀ ਕਲਚਰਲ ਸੁਸਾਇਟੀ (ਨਾਨ ਪਰੋਫਿਟ ਆਰਗਨਾਈਜ਼ੇਸ਼ਨ) ਭਰੋਸਾ ਦਿ ਸਿਲਵਰ ਲਾਈਨਿੰਗ ਵੱਲੋਂ 'ਮੇਲਾ ਪੰਜਾਬੀਆਂ ਦਾ' ਇਕ ਸਤੰਬਰ ਨੂੰ ਕੈਂਟ ਮੈਰੀਡੀਅਨ ਹਾਈ ਸਕੂਲ, 10020 ਐੱਸਈ 256ਵੀਂ ਸਟਰੀਟ, ਕੈਂਟ, ਡਬਲਯੂਏ 98030 ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਮੇਲਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮਸ਼ਹੂਰ ਗਾਇਕ ਗਿੱਲ ਹਰਦੀਪ, ਸਮਾਜ ਸੇਵੀ ਬਲਦੇਵ ਸਿੰਘ ਮੁੱਟਾ, ਮਸ਼ਹੂਰ ਗਾਇਕ ਰਣਜੀਤ ਤੇਜੀ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਗਾਇਕ ਮਚਲਾ ਜੱਟ, ਬਲਬੀਰ ਲਹਿਰਾ, ਪ੍ਰੀਤਮ ਬਰਾੜ, ਦਵਿੰਦਰ ਸਿੰਘ ਹੀਰਾ, ਦਲਬੀਰ ਸਿੰਘ, ਮਨਰੀਤ ਕੌਰ, ਸੁਰਜੀਤ ਬੈਂਸ ਤੋਂ ਇਲਾਵਾ ਵੱਖ ਵੱਖ ਸਥਾਨਕ ਕਲਾਕਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
ਇਸ ਮੇਲੇ ਵਿਚ ਪਰਿਵਾਰਿਕ ਸਹਾਇਤਾ ਸੇਵਾਵਾਂ, ਸ਼ਾਕਾਹਾਰੀ ਭੋਜਨ, ਬਜ਼ੁਰਗਾਂ ਲਈ ਮੁਫਤ ਸਵਾਰੀ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਕਿਤਾਬਾਂ ਦੀ ਦੁਕਾਨਾਂ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਦੀ ਵਿਵਸਥਾ ਕੀਤੀ ਗਈ। ਇਸ ਪ੍ਰੋਗਰਾਮ ਵਿਚ ਐਂਟਰੀ ਮੁਫਤ ਹੋਵੇਗੀ। ਇਸ ਮੇਲੇ ਦੌਰਾਨ ਸਟਾਲ, ਸਪੋਂਸਰਸ਼ਿਪ ਤੇ ਵਲੰਟੀਅਰਿੰਗ ਲਈ 206-734-0794 ਜਾਂ 206-250-9163, ਨੰਬਰ ਸਿਆਟਲ 425-420-4055, 206-856-0274 'ਤੇ ਸੰਪਰਕ ਕਰ ਸਕਦੇ ਹੋ।
Mela Punjabiyan Da On September 1 Apart From Famous Singer Gill Hardeep