February 13, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਦੇ ਗੈਸਟ ਹਾਊਸ 'ਬਲੇਅਰ ਹਾਊਸ' ਪਹੁੰਚਣ 'ਤੇ ਭਾਰਤੀ-ਅਮਰੀਕੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਫਰਾਂਸ ਦੀ ਯਾਤਰਾ ਤੋਂ ਬਾਅਦ ਬੁੱਧਵਾਰ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ (ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ 4 ਵਜੇ) ਅਮਰੀਕੀ ਰਾਜਧਾਨੀ ਪਹੁੰਚੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਨੂੰ ਮੋਦੀ ਨਾਲ ਦੋ-ਪੱਖੀ ਬੈਠਕ ਕਰਨਗੇ। ਬਲੇਅਰ ਹਾਊਸ ਪਹੁੰਚਣ 'ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਮੋਦੀ 'ਬਲੇਅਰ ਹਾਊਸ' ਵਿਚ ਰਹਿਣਗੇ। ਕੜਾਕੇ ਦੀ ਠੰਢ ਅਤੇ ਮੀਂਹ ਦੇ ਬਾਵਜੂਦ ਭਾਈਚਾਰੇ ਦੇ ਲੋਕ ‘ਬਲੇਅਰ ਹਾਊਸ’ ਵਿਖੇ ਇਕੱਠੇ ਹੋਏ। ਉਨ੍ਹਾਂ ਨੇ ਭਾਰਤੀ ਅਤੇ ਅਮਰੀਕੀ ਝੰਡੇ ਲਹਿਰਾਏ ਅਤੇ ਪ੍ਰਧਾਨ ਮੰਤਰੀ ਦਾ ਅਮਰੀਕਾ ਵਿਚ ਸਵਾਗਤ ਕਰਨ ਲਈ ‘ਭਾਰਤ ਮਾਤਾ ਦੀ ਜੈ’, ‘ਵੰਦੇ ਮਾਤਰਮ’ ਅਤੇ ‘ਮੋਦੀ ਮੋਦੀ’ ਦੇ ਨਾਅਰੇ ਲਗਾਏ ਗਏ।
ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਨਿੱਘਾ ਸਵਾਗਤ ਹੈ। ਭਾਰਤੀ ਪ੍ਰਵਾਸੀਆਂ ਨੇ ਠੰਢ ਦੇ ਬਾਵਜੂਦ ਵਾਸ਼ਿੰਗਟਨ ਡੀ.ਸੀ. ਵਿੱਚ ਮੇਰਾ ਬਹੁਤ ਵਿਸ਼ੇਸ਼ ਸਵਾਗਤ ਕੀਤਾ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਅਜਿਹੇ ਚੌਥੇ ਵਿਦੇਸ਼ੀ ਨੇਤਾ ਹਨ ਜਿਨ੍ਹਾਂ ਦੀ ਟਰੰਪ ਪਿਛਲੇ ਮਹੀਨੇ ਹੋਏ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੇਜ਼ਬਾਨੀ ਕਰ ਰਹੇ ਹਨ।
Modi Modi Slogans Echoed In America Prime Minister Modi Received A Grand Welcome From The Indian Diaspora In Washington
