November 13, 2025
Americaਅਮਰੀਕਾ ਦੀ ਵੱਡੀ ਕਾਰਵਾਈ: ਭਾਰਤ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ 'ਤੇ ਲੱਗੀਆਂ ਪਾਬੰਦੀਆਂ — ਕੀ ਹੈ ਪੂਰਾ ਮਾਮਲਾ?
ਵਾਸ਼ਿੰਗਟਨ, 13 ਨਵੰਬਰ, 2025: ਅਮਰੀਕਾ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦਿਆਂ ਭਾਰਤ, ਚੀਨ ਅਤੇ ਹੋਰ ਪੰਜ ਦੇਸ਼ਾਂ ਦੀਆਂ ਕੁੱਲ 32 ਕੰਪਨੀਆਂ ਅਤੇ ਵਿਅਕਤੀਆਂ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, ਇਹ ਸਾਰੇ ਅਦਾਰੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮ ਨੂੰ ਸਹਿਯੋਗ ਦੇਣ ਵਾਲੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਹਿੱਸਾ ਪਾਏ ਗਏ ਹਨ।
ਟਰੰਪ ਸਰਕਾਰ ਨੇ ਕਿਹਾ—‘ਈਰਾਨ 'ਤੇ ਦਬਾਅ ਜਾਰੀ ਰਹੇਗਾ’
ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਹ ਨੀਤੀ ਹੈ, ਜਿਸ ਵਿੱਚ ਈਰਾਨ 'ਤੇ “ਵੱਧ ਤੋਂ ਵੱਧ ਦਬਾਅ” ਬਣਾਈ ਰੱਖਣਾ ਸ਼ਾਮਲ ਹੈ। ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਆਪਣੀਆਂ ਪਰਮਾਣੂ ਵਚਨਬੱਧਤਾਵਾਂ ਦਾ ਨਿਭਾਅ ਨਹੀਂ ਕਰ ਰਿਹਾ, ਜਿਸ ਕਰਕੇ ਉਸ 'ਤੇ ਲਗੀਆਂ ਸੰਯੁਕਤ ਰਾਸ਼ਟਰ ਪਾਬੰਦੀਆਂ ਮੁੜ ਲਾਗੂ ਕਰਨੀ ਪਈਆਂ।
ਭਾਰਤ ਦੀ Farmelane Pvt. Ltd. ਵੀ ਲੱਗੀ ਰਡਾਰ 'ਚ
ਅਮਰੀਕੀ ਵਿੱਤ ਮੰਤਰਾਲੇ ਵੱਲੋਂ ਜਾਰੀ ਸੂਚੀ ਵਿੱਚ ਭਾਰਤ ਦੀ Farmelane Private Limited ਦਾ ਨਾਂ ਵੀ ਸ਼ਾਮਲ ਹੈ। ਦੋਸ਼ ਹੈ ਕਿ ਇਸ ਕੰਪਨੀ ਨੇ UAE ਸਥਿਤ ਇੱਕ ਫਰਮ ਨਾਲ ਮਿਲ ਕੇ sodium chlorate ਅਤੇ sodium perchlorate ਵਰਗੀਆਂ ਸਮੱਗਰੀਆਂ ਦੀ ਖਰੀਦ ਵਿੱਚ ਈਰਾਨ ਦੀ ਮਦਦ ਕੀਤੀ—ਜੋ ਮਿਜ਼ਾਈਲ ਤਿਆਰੀ 'ਚ ਵਰਤੀ ਜਾਂਦੀ ਹਨ।
"ਈਰਾਨ ਵਿਸ਼ਵ ਵਿੱਤੀ ਪ੍ਰਣਾਲੀ ਨੂੰ ਮੋੜ ਰਿਹਾ ਹੈ" — ਅਮਰੀਕਾ
ਅਮਰੀਕੀ ਉਪ ਵਿੱਤ ਮੰਤਰੀ ਜੌਨ ਕੇ. ਹਰਲੇ ਨੇ ਕਿਹਾ ਕਿ ਈਰਾਨ ਦੁਨੀਆ ਭਰ ਦੀਆਂ ਵਿੱਤੀ ਪ੍ਰਣਾਲੀਆਂ ਦਾ ਗਲਤ ਇਸਤੇਮਾਲ ਕਰਕੇ ਮਨੀ ਲਾਂਡਰਿੰਗ ਅਤੇ ਹਥਿਆਰ ਪ੍ਰੋਗਰਾਮਾਂ ਲਈ ਸਾਜ਼ੋ-ਸਾਮਾਨ ਪ੍ਰਾਪਤ ਕਰ ਰਿਹਾ ਹੈ।
ਭਵਿੱਖ 'ਚ ਹੋਰ ਕੜੀ ਕਾਰਵਾਈ ਦੇ ਸੰਕੇਤ
ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਅਗਲੇ ਸਮੇਂ ਵਿਚ ਵੀ ਉਹਨਾਂ ਤੀਜੇ ਦੇਸ਼ਾਂ ਦੀਆਂ ਕੰਪਨੀਆਂ 'ਤੇ ਕਾਰਵਾਈ ਕਰਦਾ ਰਹੇਗਾ, ਜੋ ਕਿਸੇ ਵੀ ਰੂਪ ਵਿੱਚ ਈਰਾਨ ਦੇ ਮਿਜ਼ਾਈਲ ਜਾਂ ਡਰੋਨ ਪ੍ਰੋਗਰਾਮ ਨੂੰ ਸਹਿਯੋਗ ਦੇ ਰਹੀਆਂ ਹਨ।
US s Big Action Sanctions Imposed On 32 Companies From 7 Countries Including India What Is The Whole Matter