Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ    ਭਾਰਤ ‘ਚ ਟੈਲੀਗ੍ਰਾਮ ‘ਤੇ ਲੱਗੀ ਪਾਬੰਦੀ ਹਟੀ    ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ: ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ    IDFC ਫੰਡ ਗਬਨ ਮਾਮਲੇ ‘ਚ CBI ਦਾ ਵੱਡਾ ਐਕਸ਼ਨ, ਹਰਿਆਣਾ ਦੇ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਗ੍ਰਿਫ਼ਤਾਰ   
ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ
June 24, 2026
Ravneet-bittu-appears

ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ



ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ। ਉਹ ਅੱਜ ਚੰਡੀਗੜ੍ਹ ਵਿਖੇ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦਾ ਪੂਰਾ ਪੱਖ ਸੁਣਨ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ ਚਾਰ ਧਾਰਮਿਕ ਥਾਵਾਂ ‘ਤੇ ਸਿਰ ਝੁਕਾਉਣ ਅਤੇ ਅਸ਼ੀਰਵਾਦ ਲੈਣ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਬਿੱਟੂ ਵੱਲੋਂ ਪੁਲਿਸ ਵਿਰੋਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਮਿਸ਼ਨ ਅੱਗੇ ਆਪਣਾ ਪੱਖ ਰੱਖਦੇ ਹੋਏ ਬਿੱਟੂ ਨੇ ਕਿਹਾ ਕਿ ਮੇਰੇ ਸ਼ਬਦ100 ਫ਼ੀਸਦੀ ਕਾਨੂੰਨੀ ਤੌਰ ’ਤੇ ਗਲਤ ਸਨ ਤੇ ਮੈਂ3-4 ਚੈਨਲਾਂ ’ਤੇ ਇਸ ਲਈ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਕਾਊਂਟ ਤੋਂ ਵੀਡੀਓ ਵੀ ਡਿਲੀਟ ਕਰ ਕਰ ਦਿੱਤੀ।

ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਬਿੱਟੂ ਨੂੰ ਚਾਰ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਉਨ੍ਹਾਂ ਦਾ ਪੱਖ ਸੁਣਨ ਉਪਰੰਤ ਇਹ ਫ਼ੈਸਲਾ ਸੁਣਾਇਆ। ਕਮਿਸ਼ਨ ਦੇ ਫ਼ੈਸਲੇ ਤੋਂ ਬਾਅਦ ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਰਵਨੀਤ ਸਿੰਘ ਬਿੱਟੂ ਵਲੋਂ ਨਿਰਧਾਰਿਤ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦੀ ਪ੍ਰਕਿਰਿਆ ਕਦੋਂ ਅਤੇ ਕਿਸ ਤਰੀਕੇ ਨਾਲ ਪੂਰੀ ਕੀਤੀ ਜਾਂਦੀ ਹੈ। ਉਧਰ, ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਐਸ. ਸੀ. ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਵਨੀਤ ਸਿੰਘ ਬਿੱਟੂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਫਿਲੌਰ ਸਥਿਤ ਡੇਰਾ ਬ੍ਰਹਮਦਾਸ, ਰਾਮਤੀਰਥ (ਅੰਮ੍ਰਿਤਸਰ) ਵਿਖੇ ਭਗਵਾਨ ਵਾਲਮੀਕਿ ਜੀ ਦੇ ਡੇਰੇ ਅਤੇ ਡੇਰਾ ਬੱਲਾਂ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ।

ਬਿੱਟੂ ਨੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੋ ਲੋਕ ਡਟ ਕੇ ਖੜ੍ਹੇ ਰਹਿੰਦੇ ਹਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਗੱਲਬਾਤ ਅਤੇ ਸਮਝੌਤਾ ਕਰਨ ਵਾਲਿਆਂ ਨੂੰ ਮਾਫ਼ੀ ਅਤੇ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਅਸ਼ੀਰਵਾਦ ਲੈਣ ਦਾ ਹੁਕਮ ਮਿਲਣਾ ਉਨ੍ਹਾਂ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਇਸ ਮੌਕੇ ‘ਤੇ ਝੀਲ ਵਿਚ ਡੁਬਕੀ ਲਗਾਉਣ ਅਤੇ ਲੰਗਰ ਛੱਕਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ ਹੈ।

ਹਰਪਾਲ ਚੀਮਾ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਬਿੱਟੂ ਨੇ ਸਖ਼ਤ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਸ ਫੋਟੋ ਅਤੇ ਮੀਟਿੰਗ ਬਾਰੇ ਚੀਮਾ ਨੂੰ ਠੀਕ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਵਿਜੇ ਸਾਂਪਲਾ ਨੂੰ ਉੱਚ ਅਹੁਦਾ ਦਿੱਤੇ ਜਾਣ ਅਤੇ ਉੱਥੇ ਆਪਣੇ ਨਾਲ ਬੈਠਣ ਦਾ ਜ਼ਿਕਰ ਕੀਤਾ। ਬਿੱਟੂ ਨੇ ਇਹ ਵੀ ਕਿਹਾ ਕਿ ਚੀਮਾ ਵੱਲੋਂ ਪੇਸ਼ ਕੀਤੀ ਰਿਪੋਰਟ ਡਰਾ-ਧਮਕਾ ਕੇ ਤਿਆਰ ਕਰਵਾਈ ਗਈ ਸੀ ਅਤੇ ਉਸ ਵਿਚ ਸੜਕਾਂ ਤੋਂ ਲੋਕਾਂ ਤੋਂ ਬਲਜਬਰੀ ਦਸਤਖਤ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਕੇਸ ਤੋਂ ਬਾਅਦ ਹੁਣ ਤੱਕ100 ਕੇਸ ਦਰਜ ਹੋ ਚੁੱਕੇ ਹਨ।

ਬਿੱਟੂ ਨੇ ਮੁੱਖ ਮੰਤਰੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਖੁਦ ਝੂਠ ਦੇ ਆਧਾਰ ਤੇ ਕੰਮ ਕਰਨ ਲੱਗ ਪੈਣ ਤਾਂ ਸੂਬੇ ਦੀ ਹਾਲਤ ਕੀ ਹੋਵੇਗੀ। ਉਨ੍ਹਾਂ ਇਹ ਵੀ ਟਿੱਪਣੀ ਕੀਤੀ ਕਿ ਉਨ੍ਹਾਂ ਨੇ ਚੋਰਾਂ ਨਾਲ ਹੱਥ ਮਿਲਾਏ ਹਨ।

ਆਪਣੇ ਮੰਤਰੀ ਅਹੁਦੇ ਬਾਰੇ ਰਵਨੀਤ ਬਿੱਟੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਖੁਦ ਬੇਨਤੀ ਕੀਤੀ ਹੈ ਕਿ ਜੇ ਉਹ ਮੰਤਰੀ ਬਣੇ ਰਹੇ ਤਾਂ ਪੰਜਾਬ ਨੂੰ ਲਗਾਤਾਰ ਸਮਾਂ ਨਹੀਂ ਦੇ ਸਕਣਗੇ ਕਿਉਂਕਿ ਕੇਂਦਰੀ ਮੰਤਰੀ ਅਹੁਦਾ ਦੇਸ਼ ਵਿਆਪੀ ਹੁੰਦਾ ਹੈ ਅਤੇ ਇਸ ਵਿਚ ਫਾਈਲਾਂ ਅਤੇ ਕੰਮਾਂ ਦਾ ਬਹੁਤ ਭਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੀਐੱਮ ਮੀਟਿੰਗਾਂ ਵਿਚ24 ਘੰਟਿਆਂ ਵਿਚ ਫਾਈਲ ਰੁਕਣ ਨਹੀਂ ਦਿੰਦੇ ਅਤੇ ਕੰਮ ਰੁਕਣ ਤੇ ਫੈਸਲੇ ਲੈ ਲੈਂਦੇ ਹਨ। ਇਸ ਮੁੱਦੇ ‘ਤੇ ਵਿਚਾਰ-ਵਟਾਂਦਰੇ ਅਜੇ ਚੱਲ ਰਹੇ ਹਨ ਅਤੇ ਅੰਤਿਮ ਫੈਸਲਾ ਅਜੇ ਨਹੀਂ ਹੋਇਆ।


Ravneet bittu appears

local advertisement banners
Comments


Recommended News
Popular Posts
Just Now